ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ ਪਰਮ ਸਤਿਗੁਰੂ ਚਿੰਗ ਹਾਈ ਜੀ ਹਿੰਸਾ ਦੀਆਂ ਜੜ੍ਹਾਂ ਬਾਰੇ ਦੱਸਦੇ ਹਨ ਅਤੇ ਇਹ ਵੀ ਸਮਝਾਉਂਦੇ ਹਨ ਕਿ ਕਿਉਂ ਲੋਕ ਜੋ ਟਕਰਾਅ ਪੈਦਾ ਕਰਦੇ ਹਨ ਉਹ ਅਕਸਰ ਪਿਆਰ ਦੀ ਸਭ ਤੋਂ ਵਧ ਲੋੜ ਵਾਲੇ ਹੁੰਦੇ ਹਨ। ਪ੍ਰਮਾਤਮਾ ਦੀ ਪ੍ਰਾਪਤੀ ਰਾਹੀਂ ਆਪਣੇ ਅੰਦਰ ਬ੍ਰਹਮ ਪਿਆਰ ਨੂੰ ਜਗਾ ਕੇ, ਅਸੀਂ ਆਪਣੇ ਆਪ ਨੂੰ ਅਤੇ ਦੂਜਿਆਂ ਨੂੰ ਇਸ ਸੰਸਾਰ ਦੇ ਦੁੱਖਾਂ ਤੋਂ ਮੁਕਤ ਕਰ ਸਕਦੇ ਹਾਂ।ਬਹੁਤ ਸਾਰੇ ਲੋਕਾਂ ਲਈ, ਉਹ ਸਿਰਫ਼ ਇਹ ਜਾਣ ਕੇ ਸੰਤੁਸ਼ਟ ਹੁੰਦੇ ਹਨ ਕਿ ਪ੍ਰਮਾਤਮਾ ਮੌਜ਼ੂਦ ਹਨ, ਜਾਂ ਸਿਰਫ਼ ਬਾਈਬਲ ਪੜ੍ਹ ਕੇ, ਜਾਂ ਇੱਥੇ-ਉੱਥੇ ਕੁਝ ਛੋਟੀਆਂ ਪ੍ਰਾਰਥਨਾਵਾਂ ਕਰਕੇ। ਪਰ ਬਹੁਤ ਸਾਰੇ ਲੋਕਾਂ ਲਈ, ਦੂਜੇ ਲੋਕਾਂ ਲਈ, ਇਹ ਕਾਫ਼ੀ ਨਹੀਂ ਹਨ। ਉਹ ਪ੍ਰਮਾਤਮਾ ਨੂੰ ਸੱਚਮੁੱਚ ਜਾਣਨਾ ਚਾਹੁੰਦੇ ਹਨ। ਉਹ ਪ੍ਰਮਾਤਮਾ ਨਾਲ ਗੱਲਬਾਤ ਕਰਨ ਦੇ ਯੋਗ ਹੋਣਾ ਚਾਹੁੰਦੇ ਹਨ, ਰੋਜ਼ਾਨਾ ਦੀਆਂ ਸਮੱਸਿਆਵਾਂ ਬਾਰੇ ਪ੍ਰਮਾਤਮਾ ਦੀ ਸਲਾਹ ਸੁਣਨਾ ਚਾਹੁੰਦੇ ਹਨ, ਅਤੇ ਪ੍ਰਮਾਤਮਾ ਦੇ ਨੇੜੇ - ਸ਼ਾਬਦਿਕ ਤੌਰ 'ਤੇ ਨੇੜੇ - ਹੋਣ ਦੇ ਯੋਗ ਹੋਣਾ ਚਾਹੁੰਦੇ ਹਨ। ਅਤੇ ਇਨ੍ਹਾਂ ਲੋਕਾਂ ਲਈ, ਅਸੀਂ ਇੱਥੇ ਥੋੜ੍ਹੀ ਜਿਹੀ ਮਦਦ ਕਰਨ ਲਈ ਹਾਂ।ਕਿਉਂਕਿ ਜੰਗ ਅਤੇ ਮੁਸੀਬਤਾਂ, ਗਲਤਫਹਿਮੀ, ਗੁੱਸਾ ਅਤੇ ਨਫ਼ਰਤ ਇਹ ਸਭ ਪ੍ਰਮਾਤਮਾ ਨੂੰ ਨਾ ਜਾਣਨ ਦੀ ਇਸ ਨਿਰਾਸ਼ਾ ਦਾ ਨਤੀਜਾ ਹਨ। ਉਹ ਸਾਰੀਆਂ ਬੁਰਾਈਆਂ ਜੋ ਅਸੀਂ ਸੋਚਦੇ ਹਾਂ ਕਿ ਮਨੁੱਖਜਾਤੀ ਕਰਨ ਦੇ ਸਮਰੱਥ ਹੈ, ਪ੍ਰਮਾਤਮਾ ਦੇ ਗਿਆਨ ਦੀ ਇਸ ਪਿਆਸ ਤੋਂ ਆਉਂਦੀਆਂ ਹਨ। ਇਹ ਵਿਅੰਗਾਤਮਕ, ਵਿਰੋਧਾਭਾਸੀ ਹੈ, ਪਰ ਇਹ ਸੱਚ ਹੈ। ਇਹ ਮਦਦ ਲਈ ਇੱਕ ਬੇਚੈਨੀ-ਭਰੀ ਪੁਕਾਰ ਹੈ। ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਹੋਰ ਕੀ ਕਰਨਾ ਹੈ। ਇਸ ਲਈ ਉਹਨਾਂ ਨੂੰ ਹਿੰਸਾ ਦਾ ਸਹਾਰਾ ਲੈਣਾ ਪੈਂਦਾ ਹੈ ਜਿਵੇਂ ਤੁਸੀਂ ਉੱਚੀ ਆਵਾਜ਼ ਵਿੱਚ ਚੀਕਦੇ ਹੋ। ਅਜਿਹਾ ਕਿਉਂ ਹੈ? ਕਿਉਂਕਿ ਭਾਵੇਂ ਅਸੀਂ ਮਨੁੱਖ ਵਾਂਗ ਦਿਖਾਈ ਦਿੰਦੇ ਹਾਂ ਅਤੇ ਇਸ ਮਨੁੱਖੀ ਸਰੀਰ ਨੂੰ ਪਹਿਨਦੇ ਹਾਂ, ਅਸੀਂ ਪ੍ਰਮਾਤਮਾ ਦੇ ਬੱਚੇ ਹਾਂ; ਅਸੀਂ ਪਵਿੱਤਰ ਆਤਮਾ ਹਾਂ। ਅਸੀਂ ਸਵਰਗ ਵਿੱਚ ਰਹਿੰਦੇ ਸੀ, ਜਿੱਥੇ ਸਾਡੇ ਕੋਲ ਸਭ ਕੁਝ ਸੀ, ਜਦੋਂ ਵੀ ਅਸੀਂ ਚਾਹੁੰਦੇ ਸੀ।"ਕੀ ਤੁਸੀਂ ਨਹੀਂ ਜਾਣਦੇ ਕਿ ਤੁਸੀਂ ਪ੍ਰਮਾਤਮਾ ਦਾ ਮੰਦਰ ਹੋ, ਅਤੇ ਪਵਿੱਤਰ ਆਤਮਾ ਤੁਹਾਡੇ ਅੰਦਰ ਵੱਸਦੀ ਹੈ।" ਇਸਦਾ ਮਤਲਬ ਹੈ ਕਿ ਅਸੀਂ ਅੰਦਰੋਂ ਪ੍ਰਮਾਤਮਾ ਤੋਂ ਇਲਾਵਾ ਕੁਝ ਵੀ ਨਹੀਂ ਹਾਂ। ਕਿਉਂਕਿ ਅਸੀਂ ਉਹ ਪ੍ਰਮਾਤਮਾ ਹਾਂ, ਸਾਨੂੰ ਉਨ੍ਹਾਂ ਚੀਜ਼ਾਂ ਲਈ ਕੰਮ ਕਰਨ ਦੀ ਆਦਤ ਨਹੀਂ ਹੈ ਜਿਨ੍ਹਾਂ ਦੀ ਸਾਨੂੰ ਲੋੜ ਹੈ, ਉਨ੍ਹਾਂ ਚੀਜ਼ਾਂ ਲਈ ਮੰਗਣ ਦੀ ਆਦਤ ਨਹੀਂ ਹੈ ਜੋ ਅਸੀਂ ਚਾਹੁੰਦੇ ਹਾਂ, ਅਤੇ ਉਨ੍ਹਾਂ ਨੂੰ ਪ੍ਰਾਪਤ ਵੀ ਨਹੀਂ ਕਰਦੇ। ਇਸ ਲਈ ਕਈ ਵਾਰ ਅਸੀਂ ਨਿਰਾਸ਼ ਮਹਿਸੂਸ ਕਰਦੇ ਹਾਂ, ਅਸੀਂ ਗੁੱਸਾ ਮਹਿਸੂਸ ਕਰਦੇ ਹਾਂ, ਅਤੇ ਅਸੀਂ ਨਿਰਾਸ਼ ਅਤੇ ਬੇਵੱਸ ਮਹਿਸੂਸ ਕਰਦੇ ਹਾਂ। ਅਤੇ ਇਸ ਲਈ ਕਈ ਵਾਰ, ਇਹ ਨਿਰਾਸ਼ਾ ਹਿੰਸਾ ਨੂੰ ਜਨਮ ਦਿੰਦੀ ਹੈ, ਨਫ਼ਰਤ ਨੂੰ ਜਨਮ ਦਿੰਦੀ ਹੈ, ਅਤੇ ਅੰਤ ਵਿੱਚ ਯੁੱਧ ਨੂੰ ਜਨਮ ਦਿੰਦੀ ਹੈ।ਇਸ ਲਈ ਜੋ ਲੋਕ ਯੁੱਧ ਕਰਦੇ ਹਨ ਉਹ ਲੋਕ ਹਨ ਜੋ ਅਸਲ ਵਿੱਚ ਪਿਆਰ ਅਤੇ ਮਦਦ ਲਈ ਸਭ ਤੋਂ ਵੱਧ ਬੇਤਾਬ ਹੁੰਦੇ ਹਨ। ਪਰ ਕਿਉਂਕਿ ਉਹ ਆਪਣੀ ਨਿਰਾਸ਼ਾ ਵਿੱਚ ਇੰਨੇ ਫਸੇ ਹੋਏ ਹਨ, ਇਸ ਲਈ ਉਨ੍ਹਾਂ ਦੀ ਹੋਂਦ ਵਿੱਚ ਪਿਆਰ, ਬੁੱਧੀ ਅਤੇ ਸਮਝ ਲਿਆਉਣਾ ਵੀ ਬਹੁਤ ਆਸਾਨ ਨਹੀਂ ਹੈ। ਜਿਵੇਂ ਕੋਈ ਪਹਿਲਾਂ ਹੀ ਇੰਨਾ ਬਿਮਾਰ ਹੈ ਕਿ ਉਹ ਡਾਕਟਰਾਂ ਨੂੰ ਪਛਾਣਦਾ ਵੀ ਨਹੀਂ, ਉਨ੍ਹਾਂ ਦਾ ਧੰਨਵਾਦੀ ਹੋਣਾ ਤਾਂ ਹੋਰ ਵੀ ਘਟ। ਇਸ ਲਈ ਇਸ ਨਿਰਾਸ਼ਾਜਨਕ ਸਥਿਤੀ ਵਿੱਚ ਪੈਣ ਤੋਂ ਪਹਿਲਾਂ, ਸਾਨੂੰ ਆਪਣੇ ਆਪ ਦਾ ਧਿਆਨ ਰੱਖਣਾ ਚਾਹੀਦਾ ਹੈ, ਅਤੇ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਪ੍ਰਮਾਤਮਾ ਦੇ ਪਿਆਰ ਨੂੰ ਇੰਨੇ ਨੇੜਿਓਂ, ਵਧੇਰੇ ਵਿਵਹਾਰਕ ਤੌਰ 'ਤੇ ਪਾ ਸਕੀਏ, ਤਾਂ ਜੋ ਸਾਨੂੰ ਕਦੇ ਵੀ ਇਸ ਤਰ੍ਹਾਂ ਦੀ ਸਭ ਤੋਂ ਡੂੰਘੀ ਨਿਰਾਸ਼ਾ ਦੀ ਬੇਵੱਸ ਸਥਿਤੀ ਦਾ ਅਨੁਭਵ ਨਾ ਕਰਨਾ ਪਵੇ।ਬਿਨਾਂ ਸ਼ੱਕ, ਪ੍ਰਮਾਤਮਾ ਸਾਨੂੰ ਸਾਰਿਆਂ ਨੂੰ ਪਿਆਰ ਕਰਦਾ ਹੈ, ਭਾਵੇਂ ਅਸੀਂ ਕੁਝ ਵੀ ਕਰੀਏ। [ਪ੍ਰਭੂ] ਯਿਸੂ ਸਾਨੂੰ ਸਾਰਿਆਂ ਨੂੰ ਮਾਫ਼ ਕਰਦਾ ਹੈ, ਭਾਵੇਂ ਅਸੀਂ ਕੁਝ ਵੀ ਕਰੀਏ, ਇੱਥੋਂ ਤੱਕ ਕਿ ਉਸਨੂੰ ਨਿੱਜੀ ਤੌਰ 'ਤੇ ਵੀ। ਉਸਨੇ ਆਪਣੇ ਦੁਸ਼ਮਣਾਂ ਨੂੰ ਮਾਫ਼ ਕਰ ਦਿੱਤਾ ਹੈ ਅਤੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ ਹੈ। "ਪਿਤਾ ਜੀ, ਉਨ੍ਹਾਂ ਨੂੰ ਮਾਫ਼ ਕਰ ਦਿਓ, ਕਿਉਂਕਿ ਉਹ ਨਹੀਂ ਜਾਣਦੇ ਕਿ ਉਹ ਕੀ ਕਰ ਰਹੇ ਹਨ।"ਹਰ ਵਾਰ ਜਦੋਂ ਮੈਂ ਕੁਝ (ਪ੍ਰਭੂ) ਯਿਸੂ ਬਾਰੇ ਪੜ੍ਹਦੀ ਹਾਂ, ਤਾਂ ਮੈਂ ਹਮੇਸ਼ਾ ਰੋਣਾ ਚਾਹੁੰਦੀ ਹਾਂ। ਇਕ ਇੰਨਾ ਮਹਾਨ ਪਿਆਰ ਸਿਰਫ਼ ਪ੍ਰਮਾਤਮਾ ਵੱਲੋਂ ਹੀ ਆ ਸਕਦਾ ਹੈ। ਅਸੀਂ ਸਾਰੇ ਖੁਦ ਪ੍ਰਮਾਤਮਾ ਦੇ ਬੱਚੇ ਹਾਂ। ਸਾਡੇ ਕੋਲ ਇਹ ਪਿਆਰ ਕਿਉਂ ਨਹੀਂ ਹੈ? ਸਾਡੇ ਕੋਲ ਹੈ। ਇਹ ਸਿਰਫ਼ ਇੰਨਾ ਹੈ ਕਿ ਅਸੀਂ ਇਸਨੂੰ ਕਿਰਿਆਸ਼ੀਲ ਨਹੀਂ ਕੀਤਾ ਹੈ। ਅਸੀਂ ਭੁੱਲ ਗਏ ਹਾਂ ਕਿ ਕਿਵੇਂ। ਸਾਡੇ ਕੋਲ ਪਿਆਰ ਹੈ, ਪਰ ਪ੍ਰਭੂ ਯਿਸੂ ਵਾਂਗ ਨਹੀਂ। ਇਸਨੂੰ ਦੁਬਾਰਾ ਪ੍ਰਾਪਤ ਕਰਨ ਲਈ, ਅਸੀਂ ਅਜੇ ਵੀ ਕੋਸ਼ਿਸ਼ ਕਰ ਸਕਦੇ ਹਾਂ। ਪ੍ਰਮਾਤਮਾ ਸਾਡੇ ਸਾਰੇ ਪਾਪ ਮਾਫ਼ ਕਰਦਾ ਹੈ। ਪ੍ਰਭੂ ਯਿਸੂ ਸਾਨੂੰ ਮਾਫ਼ ਕਰਦਾ ਹੈ; ਉਹ ਸਾਡੇ ਲਈ ਮਰ ਗਿਆ।ਅਤੇ ਪ੍ਰਮਾਤਮਾ ਦੀਆਂ ਨਜ਼ਰਾਂ ਵਿੱਚ ਅਸੀਂ ਹਮੇਸ਼ਾ ਬਰਾਬਰ ਰਹਾਂਗੇ। ਫਿਰ ਸਾਨੂੰ ਪ੍ਰਮਾਤਮਾ ਨੂੰ ਕਿਉਂ ਜਾਣਨਾ ਚਾਹੀਦਾ ਹੈ? ਸਾਨੂੰ ਇਸ ਪਿਆਰ ਨੂੰ ਕਿਉਂ ਸਰਗਰਮ ਕਰਨਾ ਚਾਹੀਦਾ ਹੈ? ਸਾਨੂੰ ਕੋਈ ਵੀ ਕੋਸ਼ਿਸ਼ ਕਿਉਂ ਕਰਨੀ ਚਾਹੀਦੀ ਹੈ? ਕੋਈ ਜਾਣਦਾ ਹੈ? ਠੀਕ ਹੈ, ਕਿਉਂਕਿ ਤੁਸੀਂ ਦਿਖਾਵਾ ਕਰਦੇ ਹੋ ਕਿ ਤੁਹਾਨੂੰ ਪਤਾ ਨਹੀਂ ਹੈ, ਮੈਂ ਦਿਖਾਵਾ ਕਰਾਂਗੀ ਕਿ ਮੈਂ ਜਾਣਦੀ ਹਾਂ। ਮੈਂ ਵੀ ਬਹੁਤ ਸ਼ਰਮੀਲੀ ਹਾਂ, ਪਰ ਜੇ ਅਸੀਂ ਸਾਰੇ ਸ਼ਰਮੀਲੇ ਹਾਂ, ਤਾਂ ਅਸੀਂ ਬਸ ਇੱਥੇ ਬੈਠਦੇ ਹਾਂ, ਅਤੇ ਮੈਂ ਤੁਹਾਨੂੰ ਦੇਖਦੀ ਹਾਂ, ਤੁਸੀਂ ਮੈਨੂੰ ਦੇਖਦੇ ਹੋ, ਅਤੇ ਫਿਰ ਦੋ ਘੰਟੇ ਬੀਤ ਜਾਂਦੇ ਹਨ, ਅਤੇ ਫਿਰ ਅਸੀਂ ਘਰ ਚਲੇ ਜਾਂਦੇ ਹਾਂ। ਕਿਉਂਕਿ ਜੇਕਰ ਅਸੀਂ ਇਸ ਪਿਆਰ ਨੂੰ ਸਰਗਰਮ ਨਹੀਂ ਕਰਦੇ, ਤਾਂ ਅਸੀਂ ਖੁਦ ਆਪ ਦੁੱਖ ਝੱਲਾਂਗੇ। ਅਤੇ ਬੇਸ਼ੱਕ, ਅਸੀਂ ਕਈ ਵਾਰ ਆਪਣੇ ਅਜ਼ੀਜ਼ਾਂ ਲਈ, ਸਾਡੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਲਈ, ਅਤੇ ਆਪਣੇ ਆਲੇ ਦੁਆਲੇ ਲਈ ਦੁੱਖ ਲਿਆਉਂਦੇ ਹਾਂ, ਕਈ ਵਾਰ ਸਾਡੇ ਦੇਸ਼ ਲਈ, ਜੇਕਰ ਅਸੀਂ ਕੋਈ ਗਲਤ ਫੈਸਲਾ ਲੈਂਦੇ ਹਾਂ, ਇੱਕ ਬਹੁਤ ਹੀ ਅਣਉਚਿਤ, ਪਿਆਰ-ਰਹਿਤ ਫੈਸਲਾ, ਜਿਵੇਂ ਕਿ ਯੁੱਧ ਕਰਨਾ, ਉਦਾਹਰਣ ਵਜੋਂ। ਸਾਨੂੰ ਇਸ ਪਿਆਰ ਨੂੰ ਸਰਗਰਮ ਕਰਨਾ ਚਾਹੀਦਾ ਹੈ ਪ੍ਰਮਾਤਮਾ ਨੂੰ ਜਾਣਨ ਲਈ ਨਹੀਂ, ਸਗੋਂ ਇਹ ਜਾਣਨ ਲਈ ਕਿ ਅਸੀਂ ਪ੍ਰਮਾਤਮਾ ਦਾ ਇੱਕ ਹਿੱਸਾ ਹਾਂ, ਅਸੀਂ ਪ੍ਰਮਾਤਮਾ ਨਾਲ ਇੱਕ ਹਾਂ, ਜਿਵੇਂ ਪ੍ਰਭੂ ਯਿਸੂ ਨੇ ਕਿਹਾ ਸੀ, "ਮੈਂ ਅਤੇ ਮੇਰੇ ਪਿਤਾ ਇੱਕ ਹਾਂ।"ਅਸੀਂ ਇਕੱਲੇ ਗੱਲ ਕਰਕੇ, ਇਕੱਲੇ ਸੋਚ ਕੇ, ਜਾਂ ਇਕੱਲੇ ਇੱਛਾ ਕਰਕੇ ਪ੍ਰਮਾਤਮਾ ਨਾਲ ਇੱਕ ਨਹੀਂ ਹੋ ਸਕਦੇ। ਸਾਨੂੰ ਅਸਲ ਵਿੱਚ ਪ੍ਰਮਾਤਮਾ ਨਾਲ ਇੱਕ ਹੋਣਾ ਪਵੇਗਾ, ਧਰਤੀ ਉੱਤੇ ਪ੍ਰਮਾਤਮਾ ਬਣਨਾ ਪਵੇਗਾ। ਸਾਨੂੰ ਉਸ ਸਮੁੰਦਰ ਵਿੱਚ ਦੁਬਾਰਾ ਸ਼ਾਮਲ ਹੋਣਾ ਪਵੇਗਾ, ਪਿਆਰ ਦੇ ਸਮੁੰਦਰ ਨਾਲ ਇੱਕ ਹੋਣਾ ਪਵੇਗਾ। ਫਿਰ ਅਸੀਂ ਇਸ ਗ੍ਰਹਿ ਉੱਤੇ ਪ੍ਰਮਾਤਮਾ ਦੀ ਨੁਮਾਇੰਦਗੀ ਕਰ ਸਕਦੇ ਹਾਂ। ਉਨਾਂ ਦੇ ਸਾਰੇ ਸ਼ਾਨਦਾਰ ਗੁਣ, ਉਨਾਂ ਦੀ ਸਾਰੀ ਪ੍ਰੇਮਪੂਰਣ ਦਿਆਲਤਾ, ਅਸੀਂ ਆਪਣੇ ਆਲੇ ਦੁਆਲੇ ਦੇ ਸਾਰੇ ਲੋਕਾਂ ਨੂੰ ਪਿਆਰ, ਖੁਸ਼ੀ, ਅਤੇ ਦਿਆਲਤਾ, ਖੁਸ਼ੀ ਦੀ ਨੁਮਾਇੰਦਗੀ ਕਰ ਸਕਦੇ ਹਾਂ ਅਤੇ ਲਿਆ ਸਕਦੇ ਹਾਂ।ਪ੍ਰਮਾਤਮਾ ਨੂੰ ਜਾਣਨ ਤੋਂ ਬਾਅਦ - ਜਾਣਨ ਤੋਂ ਬਾਅਦ, ਸੱਚਮੁੱਚ ਜਾਣਨ ਤੋਂ ਬਾਅਦ, ਮੇਰਾ ਮਤਲਬ ਹੈ, ਲਗਭਗ ਸਰੀਰਕ ਤੌਰ 'ਤੇ ਜਾਣਨਾ, ਸ਼ਾਬਦਿਕ ਤੌਰ 'ਤੇ ਇਹ ਜਾਣਨਾ ਕਿ ਪਵਿੱਤਰ ਆਤਮਾ ਸਾਡੇ ਅੰਦਰ ਰਹਿੰਦੀ ਹੈ - ਸਾਡੇ ਕੋਲ ਦੋ ਵਿਕਲਪ ਹਨ।ਪਹਿਲੀ ਚੋਣ ਇਹ ਹੈ ਕਿ ਅਸੀਂ ਪਹਿਲਾਂ ਵਾਂਗ ਹੀ ਜੀਉਂਦੇ ਰਹੀਏ, ਪਰ ਭਰੋਸਾ ਰੱਖੋ ਕਿ, "ਠੀਕ ਹੈ, ਹੁਣ ਮੈਂ ਪ੍ਰਮਾਤਮਾ ਨੂੰ ਜਾਣਦਾ ਹਾਂ। ਉਹ ਉੱਥੇ ਹੈ। ਕੋਈ ਸਮਸਿਆ ਨਹੀਂ।" ਜਿਵੇਂ, ਅਸੀਂ ਜੋ ਕਰਦੇ ਹਾਂ ਉਹ ਕਰਨਾ ਜ਼ਾਰੀ ਰਖਦੇ ਹਾਂ। ਅਤੇ ਅਸੀਂ ਹਰ ਰੋਜ਼ ਪ੍ਰਮਾਤਮਾ ਨੂੰ ਹੋਰ ਜਾਣਨਾ ਜਾਰੀ ਰੱਖ ਸਕਦੇ ਹਾਂ - ਪ੍ਰਮਾਤਮਾ ਦੀ ਮੌਜੂਦਗੀ, ਸਾਡੇ ਅੰਦਰ ਪ੍ਰਮਾਤਮਾ ਦੀ ਮੌਜੂਦਗੀ ਬਾਰੇ ਹੋਰ ਅਤੇ ਹੋਰ ਯਕੀਨ ਦਿਵਾਉਂਦੇ ਹੋਏ - ਜਾਂ ਅਸੀਂ ਇਸਨੂੰ ਛੱਡ ਵੀ ਸਕਦੇ ਹਾਂ। ਪਰ ਇੱਕ ਵਾਰ ਜਦੋਂ ਅਸੀਂ ਅਨੁਭਵ ਕਰ ਲੈਂਦੇ ਹਾਂ, ਤਾਂ ਅਸੀਂ ਨਹੀਂ ਭੁੱਲਾਂਗੇ।ਅਤੇ ਇੱਕ ਹੋਰ ਚੋਣ ਵਧੇਰੇ ਉੱਤਮ ਹੈ। ਇਹ ਹੈ ਕਿ ਅਸੀਂ ਆਪਣੀਆਂ ਜਿੰਦਗੀਆਂ, ਆਪਣਾ ਗਿਆਨ ਆਪਣੇ ਭੈਣਾਂ-ਭਰਾਵਾਂ ਦੀਆਂ ਜਿੰਦਗੀਆਂ ਅਤੇ ਖੁਸ਼ੀ ਦੀ ਬਿਹਤਰੀ ਲਈ ਸਮਰਪਿਤ ਕਰਦੇ ਹਾਂ। ਅਸੀਂ ਤਿਆਗੀਆਂ, ਸਾਧਵੀਆਂ ਅਤੇ ਭਿਕਸ਼ੂਆਂ ਦਾ ਸਤਿਕਾਰ ਇਸ ਲਈ ਕਰਦੇ ਹਾਂ, ਕਿਉਂਕਿ ਅਸੀਂ ਮਹਿਸੂਸ ਕਰਦੇ ਹਾਂ ਕਿ ਉਹ ਪ੍ਰਮਾਤਮਾ ਵਾਂਗ ਕੰਮ ਕਰਦੇ ਹਨ। ਉਹ ਧਰਤੀ ਉੱਤੇ ਲਗਭਗ ਪ੍ਰਮਾਤਮਾ ਵਾਂਗ ਹਨ। ਉਹ ਬਹੁਤ ਦਿਆਲੂ ਹਨ। ਉਹ ਬਹੁਤ ਪਿਆਰੇ ਹਨ। ਉਹ ਬਹੁਤ ਹੀ ਬਿਨਾਂ-ਸ਼ਰਤ ਹਨ। ਉਨ੍ਹਾਂ ਨੇ ਆਪਣਾ ਜੀਵਨ ਦੂਜੇ ਲੋਕਾਂ ਦੀ ਖ਼ਾਤਰ ਸਮਰਪਿਤ ਕਰ ਦਿੱਤਾ। ਅਸੀਂ ਵੀ ਉਨ੍ਹਾਂ ਵਰਗੇ ਹੋ ਸਕਦੇ ਹਾਂ, ਪਰ ਦੁਨੀਆਂ ਵਿੱਚ, ਆਪਣੇ ਪਰਿਵਾਰ ਦੇ ਅੰਦਰ, ਆਪਣੀ ਨੌਕਰੀ ਵਿੱਚ, ਆਪਣੀ ਮੌਜੂਦਾ ਸਥਿਤੀ ਵਿੱਚ, ਅਤੇ ਇੱਕ ਗੁਮਨਾਮ ਕਿਸਮ ਦੇ ਸੰਤ ਬਣੇ ਰਹਿਣਾ ਜਾਰੀ ਰੱਖ ਸਕਦੇ ਹਾਂ।ਪ੍ਰਮਾਤਮਾ ਨੂੰ ਜਾਣ ਕੇ, ਅਸੀਂ ਈਸਾਈ ਹੋਵਾਂਗੇ, ਅਸੀਂ ਸੰਤ ਹੋਵਾਂਗੇ, ਆਪਣੀ ਜ਼ਿੰਦਗੀ ਦੇ ਸਫ਼ਰ ਵਿੱਚ ਚੁੱਪ-ਚਾਪ। ਅਤੇ ਅਸੀਂ ਲੋਕਾਂ ਨੂੰ ਆਸ਼ੀਰਵਾਦ ਦੇਵਾਂਗੇ, ਚੁੱਪਚਾਪ ਵੀ। ਕਿਸੇ ਨੂੰ ਇਸ ਬਾਰੇ ਪਤਾ ਵੀ ਨਹੀਂ ਲਗੇਗਾ।Photo Caption: “ਸਵਰਗ ਤੋਂ ਧਰਤੀ ਤੱਕ ਵਿਚਕਾਰਲੇ ਮਨੁੱਖਾਂ ਲਈ”











