ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋਸ਼ੀਲਾ ਭੂਤ ਝੂਠੀ ਘੋਸ਼ਣਾ ਕਰ ਰਿਹਾ ਕਿ ਉਹ ਮਤਰੇਆ ਬੁਧ ਹੈ, ਨੌਂ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਪਹਿਲਾਂ, ਮੈਂ ਉਸ (ਹੁਏ ਬੁ) ਬਾਰੇ ਥੋੜਾ ਜਿਹਾ ਜਾਣਦੀ ਸੀ ਅਤੇ ਮੈਂ ਉਸ ਤੇ ਸ਼ਕ ਕਰਦੀ ਸੀ, ਸੋ ਮੈਂ ਕੁਝ ਐਫਐਨਜ਼ (ਫਲਾਏ-ਇੰਨ ਖਬਰਾਂ) ਵਿਚ ਉਸ ਬਾਰੇ ਗਲ ਕੀਤੀ ਸੀ, ਪਰ ਸਿਧੇ ਤੌਰ ਤੇ ਨਹੀਂ ਅਤੇ ਉਸ ਦੇ ਨਾਮ ਨਾਲ ਸਬੰਧਿਤ ਨਹੀਂ, ਕਿਉਂਕਿ ਮੈਂ ਜਾਣਦੀ ਹਾਂ ਕਿ ਉਹ ਜਾਣਦਾ ਹੈ - ਜੇਕਰ ਉਹ ਇਹ ਪੜਦਾ ਹੈ, ਉਹ ਜਾਣ ਲਵੇਗਾ - ਅਤੇ ਮੈਨੂੰ ਦੂਜਿਆਂ ਨੂੰ ਦਸਣ ਦੀ ਨਹੀਂ ਲੋੜ ਸੀ। ਮੈਂ ਸੋਚਿਆ ਉਹਨੂੰ ਗਲਤਫਹਿਮੀ ਹੈ ਜਾਂ ਕੁਝ ਅਜਿਹਾ, ਅਤੇ ਉਸ ਦੇ ਫਲਾਏ-ਇੰਨ ਖਬਰਾਂ ਵਿਚ ਮੇਰੇ ਸਾਰੇ ਸਪਸ਼ਟੀਕਰਨ ਸੁਣਨ ਤੋਂ ਬਾਅਦ, ਉਹ ਬਦਲ ਜਾਵੇਗਾ, ਉਹ ਚੁਪ ਹੋ ਜਾਵੇਗਾ। ਪਰ ਨਹੀਂ, ਨਹੀਂ, ਨਹੀਂ। 23 ਅਤੇ 24 ਅਗਸਤ ਉਤੇ, ਸਾਡੇ ਆਖਰੀ ਫਲਾਏ-ਇੰਨ ਖਬਰਾਂ ਦਾ ਪਹਿਲਾ ਪ੍ਰਸਾਰਣ ਕਰਨ ਤੋਂ ਬਾਅਦ, ਉਸ ਨੇ ਤੁਰੰਤ ਹੀ ਆਪਣੇ ਫੇਸਬੁਕ ਉਤੇ ਲਿਖਿਆ ਸੀ।

ਉਸ ਤੋਂ ਪਹਿਲਾਂ, ਉਹ ਪਹਿਲੇ ਹੀ ਆਪਣੇ ਪੈਰੋਕਾਰਾਂ ਨੂੰ ਪੁਛਣ ਦੀ ਧਮਕੀ ਦਿਤੀ ਸੀ ਸਪਸ਼ਟ ਕਰਨ ਲਈ ਕਿ ਉਹ ਮਤਰੇਆ ਹੈ। ਅਤੇ ਫਿਰ 23, 24 ਨੂੰ, ਉਸ ਨੇ ਕਿਹਾ ਇਹ ਸਿਰਫ ਉਹ ਹੈ ਜੋ ਸਮਝਾ ਸਕਦਾ ਹੈ। ਮਤਰੇਆ ਬੁਧ ਸੂਤਰ, "ਗੁਪਤ ਤੌਰ ਤੇ," ਕੁਝ ਗੁਪਤ ਵੇਰਵੇ ਵਿਚ; ਕਿ ਉਹ ਅਸਲੀ ਮਤਰੇਆ ਬੁਧ ਹੈ। ਉਸ ਦਾ ਭਾਵ ਉਹ ਖੁਦ ਆਪ, ਜੇਕਰ ਉਹ ਕਦੇ ਉਸ ਸੂਤਰ ਦੀ ਵਿਆਖਿਆ ਕਰਦਾ ਹੈ - ਭਾਵ ਉਹ ਮਰੋੜ ਦੇਵੇਗਾ ਅਤੇ ਇਸ ਨੂੰ ਬਦਲ ਦੇਵੇਗਾ ਬਸ ਉਵੇਂ ਜਿਵੇਂ ਉਸ ਨੇ ਆਪਣੇ ਆਵਦੇ ਮਕਸਦ ਨੂੰ ਪੂਰਾ ਕਰਨ ਲਈ ਫੁਲ ਸਜਾਵਟ ਸੂਤਰ ਨਾਲ ਕੀਤਾ ਸੀ। "ਇਹ ਇਕ ਮਹਾਨ ਪਾਪ ਹੈ! ਤੁਸੀਂ ਸੂਤਰ ਨੂੰ ਆਪਣੀ ਸ਼ੁਹਰਤ ਅਤੇ ਲਾਭ ਦੇ ਅਨੁਕੂਲ ਹੋਣ ਲਈ ਨਹੀਂ ਬਦਲ ਸਕਦੇ" - ਉਹ ਹੈ ਜੋ ਕਾਓ ਡਾਏ ਸੰਤ ਨੇ ਮੈਨੂੰ ਦਸ‌ਿਆ ਸੀ।

ਹੁਏ ਬੁ ਦੁਆਰਾ ਫੇਸਬੁਕ ਪੋਸਟ, 23 ਅਗਸਤ, 2024: ਮਤਰੇਆ ਬੁਧ ਦੀ ਜਾਣ-ਪਛਾਣ ਸ਼ਕ‌ਿਆਮੁਨੀ ਬੁਧ ਦੁਆਰਾ ਕੀਤੀ ਗਈ ਸੀ। ਜਦੋਂ ਸ਼ਕਿਆਮੁਨੀ ਬੁਧ ਹੋਰਾਂ ਨੇ ਮਤਰੇਆ ਬੁਧ ਦੇ ਜਨਮ ਦੀ ਭਵਿਖਬਾਣੀ ਕੀਤੀ ਸੀ, ਉਹ ਜਾਣਦੇ ਸਨ ਕਿ ਉਸ ਅਵਧੀ ਦੌਰਾਨ ਉਥੇ ਬਹੁਤ ਸਾਰੇ ਨਕਲੀ, ਝੂਠੇ ਗੁਰੂ, ਅਧਿਆਪਕ ਹੋਣਗੇ ਜੋ ਮਤਰੇਆ ਬੁਧ ਹੋਣ ਦਾ ਦਾਅਵਾ ਕਰਨਗੇ। ਇਸ ਲਈ, ਸ਼ਕਿਆਮੁਨੀ ਬੁਧ ਨੇ ਮਤਰੇਆ ਦੇ ਥਲੇ ਉਤਰਨ, ਆਉਣ ਬਾਰੇ ਸੂਤਰ ਪਿਛੇ ਛਡ‌ਿਆ, ਜਿਸ ਵਿਚ ਉਨਾਂ ਦੀਆਂ ਗੁਪਤ ਭਵਿਖਬਾਣੀਆਂ ਸ਼ਾਮਲ ਹਨ ਕਿ ਇਸ ਸੁਭਾਗਸ਼ਾਲੀ ਯੁਗ ਦੇ ਪੰਜਵੇਂ ਬੁਧ (ਗਿਆਨਵਾਨ ਗੁਰੂ) ਦੀ ਪਛਾਣ ਕਿਵੇਂ ਕਰੀਏ। ਇਸੇ ਲਈ, ਕੋਈ ਵੀ ਧਰਮਾ ਅਧਿਆਪਕ ਜਿਹੜਾ ਮਤਰੇਆ ਬੁਧ ਦੇ ਉਤਰਨ, ਥਲੇ ਆਉਣ ਬਾਰੇ ਸਪਸ਼ਟ ਤੌਰ ਤੇ ਬਿਆਨ ਕਰ ਸਕਦਾ ਹੈ, ਉਹ ਸਚਾ ਮਤਰੇਆ ਬੁਧ ਹੈ, ਅਤੇ ਉਹ ਜਿਹੜੇ ਇਸਦੀ ਵਿਆਖਿਆ ਨਹੀਂ ਕਰ ਸਕਦੇ ਝੂਠੇ ਮਤਰੇਆ ਬੁਧ ਹਨ।

"ਮਤਰੇਆ ਬੁਧ" ਫੇਸਬੁਕ ਪੰਨਾਂ ਹੁਏ ਬੁ ਦੁਆਰਾ ਵਿਚੋਂ ਅੰਸ਼ : ਕਾਓ ਡਾਏ-ਇਜ਼ਮ ਵਿਚ ਨੌਜਵਾਨ ਸੁਧਾਨਾ ਜਾਂ ਮਤਰੇਆ ਬੁਧ ਨੂੰ ਦੈਵੀ ਤੌਰ ਤੇ ਇਕ ਬਾਲ ਮਾਧਿਅਮ ਵਜੋਂ ਨਿਯੁਕਤ ਕੀਤਾ ਗਿਆ ਹੈ। ਆਂਟੀ ਤੁ ਨੇ ਖਾਨ ਹਾਓ, ਤਾਨ ਅਨ, ਵਿਚ ਤਾਮ ਥਾਨ ਕਾਓ ਡਾਏ ਪਵਿਤਰ ਮੰਦਰ ਨੂੰ ਮੇਰਾ ਮਾਰਗਦਰਸ਼ਨ ਕੀਤਾ ਸੀ, ਜਿਥੇ ਈਸ਼ਵਰਵਾਦ ਵਿਧੀ ਜਾਂ ਅੰਦਰੂਨੀ ਐਲਕਮੀ ਦਾ ਅਭਿਆਸ ਕਰਨ ਦਾ ਇਕ ਮੈਡੀਟੇਸ਼ਨ ਸਕੂਲ ਹੈ , ਅਤੇ ਖਾਸ ਤੌਰ ਤੇ ਡਾਕ ਕੋ (ਰੂਹਾਨੀ ਸ਼ਬਦ ਜਾਂ ਓੁਈਜਾ ਬੋਰਡ ਦੀ ਵਰਤੋਂ ਕਰਦੇ ਹੋਏ)। (...) ਉਨਾਂ ਨੇ ਕਾਓ ਡਾਏ-ਇਜ਼ਮ ਵਿਚ ਮੈਨੂੰ ਇਕ ਡੌਂਗ ਤੂ (ਬਾਲ ਮਾਧਿਅਮ) ਬਣਨ ਵਿਚ ਦੀਖਿਆ ਦਿਤੀ ਸੀ। ਹੁਣ, ਮੈਂ ਕਾਓ ਡਾਏ-ਇਜ਼ਮ ਵਿਚ ਇਕ ਅਧਿਆਤਮਵਾਦੀ ਮੀਡੀਅਮਸ਼ਿਪ ਦੁਆਰਾ ਸ਼ਕਿਆਮੁਨੀ ਬੁਧ ਦੀਆਂ ਵਿਆਖ‌ਿਆਵਾਂ ਨੂੰ ਦੁਹਰਾਉਂਦਾ ਹਾਂ। (...) ਮਤਰੇਆ ਦਾ ਜਨਮ ਅਤੇ ਪਾਲਣ ਪੋਸ਼ਣ ਕਾਓ ਡਾਏ-ਇਜ਼ਮ ਦੇ ਝੂਲੇ ਅੰਦਰ ਹੋਇਆ ਸੀ; ਉਹ ਕਾਓ ਡਾਏ-ਇਜ਼ਮ ਦਾ ਇਕ ਚਿਤਰ ਹੈ ਇਕ ਵਿਸ਼ਵ-ਵਿਆਪੀ ਏਕਤਾ ਦੀ ਭਾਵਨਾ ਨਾਲ, ਦੋਨੋਂ ਕਾਓ ਡਾਏ-ਇਜ਼ਮ ਅਤੇ ਬੁਧ ਧਰਮ ਦੀਆਂ ਸਿਖਿਆਵਾਂ ਨੂੰ ਡੂੰਘਾਈ ਵਿਚ ਜਜ਼ਬ ਕਰਦਾ ਹੋਇਆ। ਉਹ ਇਹਨਾਂ ਦੋਨਾਂ ਮਹਾਨ ਧਰਮਾਂ ਅੰਦਰ ਅਭਿਆਸ ਕਰਦਾ ਹੈ!

1935 ਵਿਚ, ਅਠ ਟ੍ਰਾਏਗਰੈਮਜ਼ ਵੇਦੀ ਤੇ ਤਿੰਨ ਦਿਨਾਂ ਦੀ ਰਸਮ ਤੋਂ ਅੰਸ਼: ਪਰਮ ਹਸਤੀ ਤੋਂ ਇਕ ਸੰਦੇਸ਼ ਸਿਰਫ ਉਹ ਜਿਨਾਂ ਨੇ ਤਾਓ ਪ੍ਰਾਪਤ ਕੀਤਾ ਹੈ ਅਤੇ ਤਿੰਨ ਮਹਾਨ ਧਰਮਾਂ ਤੋਂ ਉਪਰ (ਇਕ ਥਾਂ) ਤੋਂ ਉਤਰੇ ਹਨ, ਮੇਰੇ ਨਾਲ ਸੰਚਾਰ ਕਰਨ ਦੇ ਯੋਗ ਹਨ; ਹੋਰ ਕੋਈ ਨਹੀਂ ਕਰ ਸਕਦਾ, ਉਹ ਜੀਵਤ ਮਾਸਟਰ (ਗੁਰੂ) ਹੈ। ਅਜਿਹੇ ਗਿਆਨਵਾਨ ਗੁਰੂ ਤੁਹਾਡੇ ਵਾਂਗ ਲਾਭ, ਗੁਣ ਪ੍ਰਾਪਤ ਕਰਨ ਲਈ "ਤੀਜੇ ਮਹਾਨ ਯੂਨੀਵਰਸਲ ਮੁਕਤੀ ਦੇ ਮਹਾਨ ਰਾਹ" (ਜੋ ਤਥਾ-ਕਥਿਤ ਕਾਓ ਡਾਏ ਧਰਮ ਹੈ) ਵਿਚ ਨਹੀਂ ਜੁੜਦੇ, ਪਰ ਮੇਰੇ ਮੁਕਤੀ ਦੇ ਮਿਸ਼ਨ ਦਾ ਸਮਰਥਨ ਕਰਨ ਲਈ ਇਸ ਤੋਂ ਬਾਹਰ ਰਹਿੰਦੇ ਹਨ। (...) ਮੈਂ ਤੁਹਾਨੂੰ ਸਾਫ-ਸਾਫ ਦਸਦਾ ਹਾਂ, ਮੇਰੇ ਪੈਰੋਕਾਰ, ਕਿ ਉਹ ਜਿਹੜੇ ਇਸ ਸੰਸਾਰ ਵਿਚ ਮੇਰੇ ਫਰਜ਼ ਕਰਦੇ ਹਨ ਉਨਾਂ ਨੂੰ ਗਿਆਨਵਾਨ ਮਾਸਟਰ (ਗੁਰੂ) ਆਖਿਆ ਜਾਂਦਾ ਹੈ। ਹਾਲਾਂਕਿ, ਉਥੇ ਅਜ਼ੇ ਵੀ ਇਕ "ਮਹਾਨ ਮਾਸਟਰ" ਹੈ ਜੋ ਲੁਕਿਆ ਰਹਿੰਦਾ ਹੈ।

ਜਿਵੇਂ ਪਰਮ ਹਸਤੀ ਉਪਰੋਕਤ ਹਵਾਲੇ ਵਿਚ ਕਿਹਾ ਗਿਆ ਹੈ, ਇਹ ਸਪਸ਼ਟ ਹੈ ਕਿ "ਮਹਾਨ ਮਾਸਟਰ," ਮਤਰੇਆ ਕਾਓ ਡਾਏ ਧਰਮ ਦੇ ਅਨੁਯਾਈਆਂ ਵਿਚਕਾਰ ਨਹੀਂ ਹੋ ਸਕਦਾ। ਇਹ ਦਰਸਾਉਂਦਾ ਹੈ ਕਿ ਸਾਬਕਾ-ਕਾਓ ਡਾਏ ਅਨੁਯਾਈ ਹੁਏ ਬੁ ਨੇ ਕਾਓ ਡਾਏ ਸਿਧਾਂਤਾਂ ਨੂੰ ਝੂਠਾ ਬਣਾਇਆ ਸੀ।

ਹੁਣ, ਉਸ ਵਰਗਾ ਮਾਧਿਅਮ, ਉਹ ਨਹੀਂਹੈ ਜੋ ਸੰਚਾਰ ਕਰਦਾ ਹੈ, ਆਪਣੇ ਸਰੀਰ ਦੀ ਵਰਤੋਂ ਕਰਦਾ ਹੈ ਸੰਦੇਸ਼ ਨੂੰ ਪ੍ਰਸਾਰਿਤ ਕਰਨ ਲਈ। ਉਹ ਸਿਰਫ ਸਰੀਰ ਹੈ, ਜਿਵੇਂ ਇਕ ਸਾਧਨ ਦੀ ਤਰਾਂ। ਬਸ ਜਿਵੇਂ ਜੇਕਰ ਮੈਂ ਕਦੇ ਕਦਾਂਈ ਗੀਤਾਰ ਜਾਂ ਮੈਡੋਲੀਨ ਵਜਾਉਂਦੀ ਹਾਂ, ਇਹ ਮੈਂਡੋਲੀਨ ਨਹੀਂ ਹੈ ਜੋ ਸੰਗੀਤ ਬਣਾਉਂਦਾ ਹੈ। ਇਹ ਮੈਂ ਹਾਂ ਜੋ ਮੈਂਡੋਲੀਨ ਨੂੰ ਸੰਭਾਲਦਾ ਅਤੇ ਇਹਦੇ ਵਿਚੋਂ ਸੰਗੀਤ ਬਣਾਉਂਦਾ ਹੈ। ਇਸੇ ਤਰਾਂ ਸਮਾਨ । ਸੋ ਕੋਈ ਵੀ ਮਾਧਿਅਮ ਘੋਸ਼ਣਾ ਨਹੀਂ ਕਰ ਸਕਿਆ ਕਿ ਉਹ ਇਕ ਬੁਧ ਹੈ, ਬਸ ਸਿਰਫ ਇਸ ਲਈ ਕਿ ਉਹ ਬੁਧ ਤੋਂ ਕੁਝ ਸਿਖਿਆ ਸੰਚਾਰਿਤ ਕਰਦਾ ਹੈ ਮਿਸਾਲ ਵਜੋਂ - ਜੇਕਰ ਬੁਧ ਉਸ ਦੇ ਸਰੀਰ ਦੀ ਵਰਤੋਂ ਕਰਨਾ ਚਾਹੁੰਦੇ ਹਨ। ਪਰ ਮਾਧਿਅਮ ਲਈ ਪਵਿਤ ਹੋਣਾ ਜ਼ਰੂਰੀ ਹੈ ਇਕ ਪੂਰੀ ਤਰਾਂ ਵੀਗਨ। ਸੰਤਾਂ ਨੇ ਕਿਹਾ: "ਉਹ ਮੁਰਗਾ ਨਹੀਂ ਖਾ ਸਕਦਾ ਅਤੇ ਸ਼ਰਾਬ ਨਹੀਂ ਪੀ ਸਕਦਾ" ਇਸ ਤਰਾਂ। ਉਹ ਕਰਦਾ ਹੈ; ਜਦੋਂ ਵੀ ਉਹ ਚਾਹੁੰਦਾ ਹੋਵੇ, ਉਹ ਜਾਨਵਰ-ਲੋਕਾਂ ਦਾ ਮਾਸ ਖਾਂਦਾ ਹੈ ਅਤੇ ਵਾਇਨ ਪੀਂਦਾ ਹੈ। ਸਾਡੀ ਸੰਸਥਾ ਵਿਚ, ਸਾਰੇ ਮੈਂਬਰ ਵੀਗਨ ਹਨ ਅਤੇ ਸ਼ਰਾਬ ਨਹੀਂ ਪੀਂਦੇ, ਚੋਰੀ ਨਹੀਂ ਕਰਦੇ, ਝੂਠ ਨਹੀਂ ਬੋਲਦੇ, ਪਰ ਉਹ ਇਹ ਸਭ ਕਰਦਾ ਹੈ। ਅਤੇ ਕੌਣ ਜਾਣਦਾ ਹੈ ਜੇਕਰ ਉਹ ਅਜ਼ੇ ਇਕ ਕੁਆਰਾ ਹੈ ਜਿਵੇਂ ਉਹ ਦਾਅਵਾ ਕਰਦਾ ਹੈ? ਕਿਉਂਕਿ ਕਾਓ ਡਾਏ-ਇਜ਼ਮ ਲਈ ਮਾਧਿਅਮ ਲਈ ਇਕ ਕੁਆਰਾ ਹੋਣਾ ਜ਼ਰੂਰੀ ਹੈ। ਪਰ ਕੌਣ ਜਾਣਦਾ ਹੈ ਜੇਕਰ ਉਹ ਅਜ਼ੇ ਇਕ ਕੁਆਰਾ ਹੈ? ਮੈਨੂੰ ਇਥੇ ਸੰਤਾਂ ਨੂੰ ਪੁਛਣ ਦੇਵੋ ਜੇਕਰ ਉਹ ਹੈ। ਓਹ, "ਇਥੋਂ ਤਕ ਇਹ ਵੀ ਨਹੀਂ।" ਸੋ, ਬਿਨਾਂਸ਼ਕ, ਮੇਰੇ ਕੋਲ ਕੋਈ ਸਬੂਤ ਨਹੀਂ ਹੈ। ਮੈਂ ਬਸ ਸੁਣਦੀ ਹਾਂ ਜੋ ਮੈਨੂੰ ਦਸ‌ਿਆ ਗਿਆ । (ਜਾਨਵਰ-ਲੋਕਾਂ ਦਾ) ਮਾਸ ਖਾਂਦਾ, ਸ਼ਰਾਬ ਪੀਂਦਾ ਅਤੇ ਬਸ ਜੋ ਵੀ ਇਸ ਤਰਾਂ ਕਰਦਾ। ਉਹ ਪਹਿਲੇ ਹੀ ਕਾਓ ਡਾਏ-ਇਜ਼ਮ ਦੇ ਅਨੇਕ ਹੀ ਸਿਧਾਂਤਾਂ ਨੂੰ ਤੋੜ ਚੁਕਾ ਹੈ।

ਝੂਠ ਬੋਲਣਾ ਸਭ ਤੋਂ ਵਡਾ ਪਾਪ ਹੈ। ਬੁਧ ਧਰਮ ਵਿਚ ਵੀ, ਜੇਕਰ ਤੁਸੀਂ ਝੂਠ ਬੋਲਦੇ ਹੋ ਕਿ ਤੁਸੀਂ ਇਕ ਬੁਧ ਹੋ ਜਾਂ ਤੁਸੀਂ ਪੂਰਾ ਗਿਆਨ ਪ੍ਰਾਪਤ ਕਰ ਲਿਆ ਹੇ, ਉਹ ਸਭ ਤੋਂ ਵਡਾ ਝੂਠ ਹੈ। ਤੁਸੀਂ ਸਦਾ ਲਈ । ਬੇਰਹਿਮ ਨਰਕ ਨੂੰ ਜਾਵੋਂਗੇ ਜੇਕਰ ਉਸ ਨੇ ਸਚਮੁਚ ਬੁਧ ਧਰਮ ਦਾ ਅਧਿਐਨ ਕੀਤਾ ਸੀ, ਉਸ ਨੂੰ ਉਹ ਜਾਨਣਾ ਚਾਹੀਦਾ ਹੈ। ਅਤੇ ਜੇਕਰ ਉਹ ਕਾਓ ਡਾਏ-ਇਜ਼ਮ ਦਾ ਇਕ ਸਚਮੁਚ ਇਮਾਨਦਾਰ ਅਭਿਆਸੀ ਹੈ ਉਸ ਨੂੰ ਇਹ ਜਾਨਣਾ ਚਾਹੀਦਾ ਹੈ। ਕਿਉਂਕਿ ਕਾਓ ਡਾਏ ਸੰਤ ਆਪਣੇ ਸਾਰੇ ਅਨੁਯਾਈਆਂ ਨੂੰ ਇਹ ਸਭ ਸਿਧਾਂਤ ਸਿਖਾਉਂਦੇ ਹਨ, ਉਵੇਂ ਬੁਧ ਧਰਮ ਦੇ ਸਮਾਨ। ਸੋ, ਇਹ ਇਕ ਗਲਤੀ ਨਹੀਂ ਹੈ। ਇਹ ਜਾਣਬੁਝ ਕੇ ਹੈ।

ਕਿਉਂਕਿ ਉਹ ਇਕ ਜੋਸ਼ੀਲਾ ਭੂਤ ਹੈ ਜਿਹੜਾ ਆਪਣੇ ਰਾਜੇ ਨੂੰ ਮੰਨਣਾ ਨਹੀਂ ਚਾਹੀਦਾ ਸਵਰਗ ਨੂੰ ਜਾਣ ਲਈ ਜੋ ਮੈਂ ਉਨਾਂ ਲਈ ਬਣਾਇਆ ਸੀ; ਬਸ ਆਲੇ ਦੁਆਲੇ ਲਟਕਦਾ ਹੈ, ਮੁਸੀਬਤ ਪੇਦਾ ਕਰਨੀ ਚਾਹੁੰਦਾ ਹੈ। ਅਤੇ ਫਿਰ, ਉਸ ਨੇ ਮਹਾਰਾਜ ਜ਼ੋਸ਼ੀਲੇ ਭੂਤਾਂ ਦੇ ਰਾਜੇ ਦਾ ਅਨੁਸਰਨ ਨਹੀਂ ਕੀਤਾ, ਉਹ ਹੁਣ ਮਾਰਾ ਦਾ ਅਨੁਸਰਨ ਕਰ ਰਿਹਾ ਅਤੇ ਮਾਰਾ ਲਈ ਕੰਮ ਕਰ ਰਿਹਾ ਹੈ। ਸੋ, ਮਾਰਾ ਨੇ ਉਸ ਨੂੰ ਇਹ ਅਤੇ ਉਹ ਕਰਨ ਲਈ ਕਿਹਾ ਸੀ। ਇਹਨਾਂ ਦੋ ਕੁ ਸਾਲਾਂ ਦੌਰਾਨ, ਮੈਨੂੰ ਬਹੁਤ ਮੁਸੀਬਤ ਸੀ, ਤਕਰੀਬਨ ਮੌਤ, ਕੁਝ ਬਿੰਦੂਆਂ ਵਿਚ ਕਮਜ਼ੋਰ ਹੋ ਗਈ। ਸੋ, ਉਨਾਂ ਨੇ ਉਪਰ ਉਠਣ ਲਈ ਇਸ ਮੌਕੇ ਦੀ ਵਰਤੋਂ ਕੀਤੀ। ਉਹ ਵੀ ਜਾਣਦੇ ਹਨ ਕਿ ਹੁਣ ਟ੍ਰਾਨ ਤਾਮ ਆਪਣਾ ਕੰਮ ਜ਼ਲਦੀ ਹੀ ਖਤਮ ਕਰਨ ਜਾ ਰਿਹਾ ਹੈ।

ਬਸ ਉਵੇਂ ਜਿਵੇਂ ਬੁਧ ਨੇ ਕਿਹਾ ਸੀ ਕਿ ਬੁਧ ਧਰਮ ਜਾਂ ਹੋਰਨਾਂ ਧਰਮਾਂ ਅੰਦਰ, ਦਾਨਵ, ਭੂਤ ਅਤੇ ਰਾਖਸ਼ ਆਪਣੇ ਆਪ ਨੂੰ ਭਿਕਸ਼ੂਆਂ ਅਤੇ ਭਿਖਸ਼ਣੀਆਂ ਜਾਂ ਅਨੁਯਾਈਆਂ ਵਜੋਂ ਜਾਅਲੀ ਬਣਾਉਣਗੇ। "ਅਤੇ ਉਨਾਂ ਦੀ ਸ਼ਕਤੀ ਦੇ ਖਰਾਬ ਹੋ ਜਾਣ ਤੋਂ ਬਾਅਦ, ਉਨਾਂ ਨੂੰ ਜਾਂ ਤਾਂ ਅਧਿਕਾਰੀਆਂ ਦੁਆਰਾ ਫੜਿਆ ਜਾਵੇਗਾ ਜਾਂ ਉਹ ਬਸ ਉਨਾਂ ਕੋਲ ਆਕਰਸ਼ਕ ਕਰਨ ਦੀ ਖਿਚ ਹੋਰ ਨਹੀਂ ਰਹੇਗੀ। ਇਸੇ ਤਰਾਂ, ਬਹੁਤ ਸਾਰੇ ਮੰਦਰ, ਮਠ ਖਾਲੀ ਅਤੇ ਵਿਰਾਨ ਪਏ ਰਹਿਣਗੇ।"

"ਬੁਧ ਨੇ (ਅਨੰਦਾ ਨੂੰ) ਕਿਹਾ, '(...) ਜੇਕਰ ਉਥੇ ਅਜਿਹੀ ਇਕ ਹਸਤੀ ਹੋਵੇ (ਬੋਧੀਸਾਤਵਾ, ਪ੍ਰਾਤੀਯੇਕਾ-ਬੁਧ, ਜਾਂ ਅਰਹਟ), ਸ਼ੈਤਾਨੀ ਭਿਕਸ਼ੂਆਂ ਦੀ ਟੋਲੀ, ਗੈਂਗ ਉਸ ਨਾਲ ਨਫਰਤ ਕਰਨ ਲਈ ਇਕਜੁਟ ਹੋਣਗੇ, ਉਸ ਨੂੰ ਬਦਨਾਮ ਕਰਨ ਲਈ (...)। ਉਸ ਨੂੰ ਕਢ ਦਿਤਾ ਅਤੇ ਦੇਸ਼ ਨਿਕਾਲਾ ਦਿਤਾ ਜਾਵੇਗਾ; ਉਹ ਉਸ ਨੂੰ ਉਸ ਜਗਾ ਵਿਚ ਰਹਿਣ ਨਹੀਂ ਦੇਣਗੇ। ਉਸ ਤੋਂ ਬਾਅਦ, ਉਹ ਸਾਰੇ ਮਾਰਗ ਅਨੁਸਾਰ ਅਭਿਆਸ ਕਰਨ ਵਿਚ ਅਸਫਲ ਹੋ ਜਾਣਗੇ। ਮੰਦਰ ਖਾਲੀ ਅਤੇ ਵਿਰਾਨ ਹੋ ਜਾਣਗੇ, ਅਤੇ ਅਤੇ ਹੋਰ ਮੁਰੰਮਤ ਨਹੀਂ ਕੀਤੀ ਜਾਵੇਗੀ, ਪਰ ਬਰਬਾਦ ਹੋ ਜਾਣਗੇ। ਭਿਕਸ਼ੂ ਹੋਰ ਕਿਸੇ ਚੀਜ਼ ਲਈ ਨਹੀਂ, ਪਰ ਪਦਾਰਥਿਕ ਵਸਤੂਆਂ ਲਈ ਲਾਲਚ ਕਰਨਗੇ, ਉਨਾਂ ਨੂੰ ਬਿਨਾਂ ਵੰਡਣ ਦੇ ਇਕਠਾ ਕਰਨਗੇ, ਚੰਗੇ ਕੰਮ ਨਹੀਂ ਕਰਨਗੇ। (...) ਕਾਰਨ ਜਿਸ ਕਰਕੇ ਮਾਰਗ ਖੋਖਲਾ ਅਤੇ ਕਮਜ਼ੋਰ ਬਣ ਜਾਵੇਗਾ ਇਹ ਇਸ ਕਿਸਮ ਦੇ ਵਿਆਕਤੀ ਦੇ ਕਾਰਨ ਕਰਕੇ ਹੈ । ਕੁਝ ਕਾਂਸਟਬਲਾਂ ਤੋਂ ਬਚ ਜਾਣਗੇ, ਮੇਰੇ ਰਾਹ ਦੀ ਸ਼ਰਨ ਲੈ ਕੇ, ਭਿਕਸ਼ੂ ਬਣਨ ਦੀ ਕੋਸ਼ਿਸ ਕਰਨ ਲਈ, ਪਰ ਨਸੀਹਤਾਂ ਅਤੇ ਨਿਯਮਾਂ ਦਾ ਅਭਿਆਸ ਨਹੀਂ ਕਰਨਗੇ। ਚੰਦਰ ਮਹੀਨੇ ਦੇ ਮਧ ਅਤੇ ਅੰਤ ਤੇ, ਭਾਵੇਂ ਨਾਮ ਵਿਚ ਉਨਾਂ ਨੂੰ ਨਸੀਹਤਾਂ, ਉਦਦੇਸ਼ਾਂ ਦਾ ਉਚਾਰਨ ਕਰਨਾ ਚਾਹੀਦਾ ਹੈ, ਉਹ ਇਸ ਤੋਂ ਥਕ ਜਾਣਗੇ ਅਤੇ ਨਾਰਾਜ਼ ਹੋ ਜਾਣਗੇ; ਆਲਸ ਅਤੇ ਲਾਪਰਵਾਹ, ਉਹ ਸੁਣਨਾ ਨਹੀਂ ਚਾਹੁਣਗੇ। ਉਹ ਚੋਣ ਕਰਨਗੇ ਅਤੇ ਇਥੇ ਅਤੇ ਉਥੇ ਸੰਖੇਪ, ਸਭ ਕੁਝ ਬੋਲਣ ਲਈ ਤਿਆਰ ਨਹੀਂ। ਸੂਤਰਾਂ ਦਾ ਪਾਠ ਨਹੀਂ ਕੀਤਾ ਜਾਵੇਗਾ, ਅਤੇ ਜੇਕਰ ਉਥੇ ਪਾਠਕ ਹੋਣ, ਉਹ ਅਖਰਾਂ ਅਤੇ ਵਾਕਾਂਸ਼ ਬਾਰੇ ਨਹੀਂ ਜਾਣ ਸਕਣਗੇ; ਉਹ ਵਿਆਖਿਆਵਾਂ ਲਈ ਮਜ਼ਬੂਰ ਕਰਨਗੇ ਅਤੇ ਆਪਣੀ ਸ਼ੁਧਤਾ ਦਾ ਦਾਅਵਾ ਕਰਨਗੇ, ਅਤੇ ਲੋਕ ਜੋ ਜਾਣਦੇ ਹਨ ਉਨਾਂ ਨੂੰ ਨਹੀਂ ਪੁਛਣ ਦੀ ਖੇਚਲ ਨਹੀਂ ਕਰਨਗੇ। ਆਪਣੇ ਹੰਕਾਰ ਵਿਚ, ਉਹ ਪ੍ਰਸਿਧੀ ਦਾ ਪਿਛਾ ਕਰਨਗੇ, ਇਕ ਸ਼ਾਨਦਾਰ ਸ਼ਿਸ਼ਟਾਚਾਰ ਦਾ ਇਕ ਵਿਅਰਥ ਪ੍ਰਦਰਸ਼ਨ ਕਰਨਗੇ ਆਪਣੀ ਵਡਿਆਈ ਕਰਨ ਲਈ, ਅਤੇ ਲੋਕਾਂ ਦੀਆਂ ਭੇਟਾਵਾਂ ਦੀ ਉਮੀਦ ਕਰਨਗੇ। ਸ਼ੈਤਾਨੀ ਭਿਕਸ਼ੂਆਂ ਦੀ ਇਹ ਟੋਲੀ, ਗੈਂਗ ਆਪਣੀਆਂ ਤਕਦੀਰੀ ਜਿੰਦਗੀਆਂ ਦੇ ਅੰਤ ਤੋਂ ਬਾਅਦ ਰੂਹ ਅਤੇ ਆਤਮਾ ਪੂਰੀ ਤਰਾਂ ਅਵੀਚੀ ਨਰਕ ਵਿਚ ਡਿਗਣਗੇ।'" - "ਅੰਤਮ ਵਿਨਾਸ਼ਕਾਰੀ ਦਾ ਧਰਮ ਸੂਤਰ" ਵਿਚੋਂ ਅੰਸ਼

ਦਾਨਵਾਂ, ਰਾਖਸ਼ਾਂ ਅਤੇ ਭੂਤਾਂ ਕੋਲ ਕੁਝ ਆਕਰਸ਼ਿਤ ਕਰਨ ਵਾਲੀ ਸ਼ਕਤੀ ਹੈ ਕਿਉਂਕਿ ਉਹ ਮਨੁਖਾਂ ਦੇ ਮਿਆਰ ਨਾਲੋਂ ਵਖਰੇ ਹਨ। ਸਾਡੇ ਮਨੁਖਾਂ ਕੋਲ ਵੀ ਸ਼ਕਤੀ ਹੈ ਪਰ ਸਾਨੂੰ ਦਬਾਇਆ ਗਿਆ ਹੈ ਕਿਉਂਕਿ ਅਸੀਂ ਚੀਜ਼ਾਂ ਕਰਦੇ ਰਹੇ ਹਾਂ ਜੋ ਸਾਡੀ ਸਾਰੀ ਸ਼ਕਤੀ ਨੂੰ ਦਬਾਉਂਦਾ ਹੈ ਜਾਂ ਅਸੀਂ ਬਿਨਾਂ ਸ਼ਕਤੀ ਦੇ ਕੰਮ ਕਰਨ ਲਈ ਸਹੁੰ ਖਾਧੀ ਸੀ, ਕਿਉਂਕਿ ਮਾਇਆ ਸੰਸਾਰ ਵਿਚ, ਜੋ ਇਹ ਸੰਸਾਰ ਹੈ, ਤੁਹਾਨੂੰ ਸ਼ਕਤੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਤੁਸੀਂ ਸਵਰਗ ਤੋਂ ਆਏ ਸੀ, ਤੁਹਾਨੂੰ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸਪਸਟ ਜਾਦੂਮਈ ਸ਼ਕਤੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਸਿਰਫ ਦਾਨਵ, ਰਾਖਸ਼ ਅਤੇ ਭੂਤ ਉਹ ਕਰ ਸਕਦੇ ਹਨ ਕਿਉਂਕਿ ਉਹਨਾਂ ਨੇ ਇਸ ਸੰਸਾਰ ਨੂੰ ਬਹੁਤ ਲੰਮੇਂ ਸਮੇਂ ਤੋਂ ਕਾਬੂ ਕੀਤਾ ਹੋਇਆ ਹੈ।

Photo Caption: ਇਕਠੇ, ਇਲਾਜ, ਹਰ‌ਿਆਲੀ, ਸ਼ਿੰਗਾਰਨਾ, ਸਵਰਗ ਦੀ ਤਾਂਘ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (4/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
127 ਦੇਖੇ ਗਏ
2025-01-15
143 ਦੇਖੇ ਗਏ
35:52
2025-01-14
232 ਦੇਖੇ ਗਏ
2025-01-14
205 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ