ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਾਤਮਾ ਨੂੰ ਜਾਣਨ ਲਈ, ਸਾਨੂੰ ਪ੍ਰਮਾਤਮਾ ਹੋਣਾ ਚਾਹੀਦਾ ਹੈ, ਗਿਆਰਾਂ ਹਿਸਿਆਂ ਦਾ ਦੂਸਰਾ ਭਾਗ।

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸ ਐਪੀਸੋਡ ਵਿੱਚ ਇੱਕ ਪੈਰੋਕਾਰ ਆਪਣੀ ਅਧਿਆਤਮਿਕ ਯਾਤਰਾ ਪ੍ਰਮਾਤਮਾ ਨੂੰ ਲੱਭਣ ਦੀ, ਸਤਿਗੁਰੂ ਜੀ ਨਾਲ ਆਪਣੀ ਮੁਲਾਕਾਤ ਅਤੇ ਦੀਖਿਆ ਪ੍ਰਾਪਤ ਕਰਨ ਤੋਂ ਬਾਅਦ ਉਸ ਦੁਆਰਾ ਮਹਿਸੂਸ ਕੀਤੀ ਗਈ ਖੁਸ਼ੀ ਦਾ ਵਰਣਨ ਕਰਦਾ ਹੈ।

ਮੈਂ ਇਹ ਕਹਿਣਾ ਚਾਹਾਂਗਾ ਕਿ ਮੈਂ ਸਤਿਗੁਰੂ ਜੀ ਨੂੰ 1996 ਦੇ ਅੰਤ ਵਿੱਚ ਮਿਲਿਆ ਸੀ, ਅਤੇ ਮੈਨੂੰ ਫਰਵਰੀ 1997 ਵਿੱਚ ਦੀਖਿਆ ਦਿੱਤੀ ਗਈ ਸੀ। ਮੈਨੂੰ ਇੱਕ ਪੈਰੋਕਾਰ ਬਣੇ ਨੂੰ ਹੁਣ ਦੋ ਸਾਲ ਹੋ ਗਏ ਹਨ ਅਤੇ ਮੈਂ ਕੁਆਨ ਯਿਨ ਵਿਧੀ ਦਾ ਅਭਿਆਸ ਕਰ ਰਿਹਾ ਹਾਂ। ਮੈਂ ਉਸ ਜਗ੍ਹਾ ਗਿਆ ਸੀ ਜਿੱਥੇ ਕੋਸਟਾ ਰੀਕਾ ਦਾ ਸਮੂਹ ਮੈਡੀਟੇਸ਼ਨ ਕਰਦਾ ਹੈ, ਪਰਦੇਸੀ ਜੀਵਾਂ ਬਾਰੇ ਇੱਕ ਕਾਨਫਰੰਸ ਲਈ।

ਉੱਥੇ ਮੈਂ ਉਨ੍ਹਾਂ ਲੋਕਾਂ ਨੂੰ ਮਿਲਿਆ ਜੋ ਉਨ੍ਹਾਂ ਲਈ ਕੰਮ ਕਰਦੇ ਸਨ, ਅਤੇ ਮੈਂ ਉਨ੍ਹਾਂ ਨੂੰ ਸਤਿਗੁਰੂ ਜੀ ਬਾਰੇ ਗੱਲ ਕਰਦੇ ਸੁਣਿਆ। ਮੈਂ ਕੁਝ ਸਵਾਲ ਵੀ ਪੁੱਛੇ, ਅਤੇ ਮੈਂ ਬਹੁਤ ਉਤਸੁਕ ਸੀ ਕਿਉਂਕਿ ਮੈਂ ਹਮੇਸ਼ਾ ਅਧਿਆਤਮਿਕਤਾ ਬਾਰੇ ਕਿਤਾਬਾਂ ਪੜ੍ਹਦਾ ਆਇਆ ਹਾਂ। ਮੈਂ ਜਿਸ ਬਾਰੇ ਗੱਲ ਕਰ ਰਿਹਾ ਹਾਂ ਉਹ ਦੋ ਸਾਲ ਪਹਿਲਾਂ ਵਾਪਰੀ ਸੀ, ਪਰ ਪਹਿਲਾਂ ਮੈਂ ਥੋੜ੍ਹਾ ਪਿੱਛੇ ਜਾਣਾ ਚਾਹਾਂਗਾ, ਕਿਉਂਕਿ ਮੇਰੀ ਅਧਿਆਤਮਿਕ ਖੋਜ ਅਸਲ ਵਿੱਚ ਦਸ ਸਾਲ ਪਹਿਲਾਂ ਸ਼ੁਰੂ ਹੋਈ ਸੀ। ਮੈਂ ਅਧਿਆਤਮਿਕਤਾ ਬਾਰੇ ਕਿਤਾਬਾਂ ਪੜ੍ਹਨੀਆਂ ਸ਼ੁਰੂ ਕਰ ਦਿੱਤੀਆਂ।

ਇੱਕ ਅੰਦਰੂਨੀ ਬੇਚੈਨੀ ਸੀ ਜਿਸਨੇ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ, "ਪਰ ਇਸ ਦੁਨੀਆਂ ਕੋਲ ਜੋ ਵੀ ਹੈ... ਮੇਰੇ ਮਾਪਿਆਂ ਨੇ ਮੈਨੂੰ ਜੋ ਕੁਝ ਦਿੱਤਾ ਸੀ - ਮੈਂ ਇਸ ਸਭ ਲਈ ਬਹੁਤ ਸ਼ੁਕਰਗੁਜ਼ਾਰ ਹਾਂ, ਅਤੇ ਭਾਵੇਂ ਮੈਂ ਇਸ ਸਭ ਤੋਂ ਖੁਸ਼ ਸੀ, ਫਿਰ ਵੀ ਇਹ ਮੇਰੇ ਲਈ ਕਾਫ਼ੀ ਨਹੀਂ ਸੀ।" ਇਸ ਲਈ, ਮੈਂ ਪ੍ਰਮਾਤਮਾ ਦੀ ਇਕ ਪਿਆਸ ਦੁਆਰਾ ਪ੍ਰੇਰਿਤ ਹੋ ਕੇ, ਖੋਜ ਕਰਨ ਲਈ ਪੜ੍ਹਦਾ ਰਿਹਾ ਹਾਂ, ਇੰਝ ਕਹਿ ਲਵੋ।

ਮੈਂ ਕੁਝ ਸਮੇਂ ਲਈ ਆਪਣੇ ਆਪ ਨੂੰ ਕੈਥੋਲਿਕ ਚਰਚ ਲਈ ਸਮਰਪਿਤ ਕਰਕੇ ਸ਼ੁਰੂਆਤ ਕੀਤੀ ਕਿਉਂਕਿ, ਕੋਸਟਾ ਰੀਕਾ ਵਿੱਚ, ਇਹ ਅਧਿਕਾਰਤ ਧਰਮ ਦੇ ਸਭ ਤੋਂ ਨੇੜੇ ਸੀ। ਇਸ ਲਈ ਮੈਂ ਕੁਝ ਸਮੇਂ ਲਈ ਇਸ ਵਿੱਚ ਹਿੱਸਾ ਲਿਆ। ਬਾਅਦ ਵਿੱਚ, ਆਪਣੇ ਆਪ ਨੂੰ ਪ੍ਰਮਾਤਮਾ ਨੂੰ ਸਮਰਪਿਤ ਕਰਨ ਦੀ ਇੱਛਾ ਪੈਦਾ ਹੋਈ, ਪਰ ਮੈਨੂੰ ਅਹਿਸਾਸ ਹੋਇਆ ਕਿ ਇਹ ਉਸ ਚੀਜ਼ ਨੂੰ ਸੰਤੁਸ਼ਟ ਨਹੀਂ ਕਰਦਾ ਜੋ ਮੈਂ ਲੱਭ ਰਿਹਾ ਸੀ। ਇਸਨੇ ਮੈਨੂੰ ਸੰਤੁਸ਼ਟ ਨਹੀਂ ਕੀਤਾ, ਇਸਨੇ ਮੈਨੂੰ ਪੋਸ਼ਣ ਨਹੀਂ ਦਿੱਤਾ, ਮੈਂ ਖੁਸ਼ ਨਹੀਂ ਸੀ - ਇਹ ਫਿਰ ਵੀ ਕਾਫ਼ੀ ਨਹੀਂ ਸੀ।

ਪਰ ਮੈਂ ਥੋੜ੍ਹੀ ਜਿਹੀ ਤਿਆਰੀ ਕੀਤੀ, ਮੈਂ ਬਾਈਬਲ ਪੜ੍ਹੀ, ਅਤੇ ਇਸਨੇ ਮਦਦ ਕੀਤੀ। ਬਾਈਬਲ ਅਤੇ ਕੈਥੋਲਿਕ ਚਰਚ ਦੀ ਪੜਚੋਲ ਕਰਨ ਤੋਂ ਬਾਅਦ, ਮੈਂ ਅਧਿਆਤਮਿਕਤਾ ਦੇ ਵੱਖ-ਵੱਖ ਸਕੂਲਾਂ ਤੋਂ ਵਿਆਪਕ ਤੌਰ 'ਤੇ ਪੜ੍ਹਨਾ ਜਾਰੀ ਰੱਖਣ ਦਾ ਫੈਸਲਾ ਕੀਤਾ। ਮੈਂ ਆਪਣੀ ਆਤਮਾ ਨੂੰ ਵਿਕਸਤ ਕਰਨ ਲਈ ਦੋ ਜਾਂ ਤਿੰਨ ਵੱਖ-ਵੱਖ ਅਧਿਆਤਮਿਕ ਵਿਸ਼ਿਆਂ ਦਾ ਅਭਿਆਸ ਵੀ ਕੀਤਾ, ਪਰ ਮੈਨੂੰ ਅਜੇ ਵੀ ਉਹ ਨਹੀਂ ਮਿਲਿਆ ਜੋ ਮੈਂ ਲੱਭ ਰਿਹਾ ਸੀ। ਇਹ ਸਭ ਕੁਝ ਸਾਲਾਂ ਤੋਂ ਚੱਲਦਾ ਰਿਹਾ - ਮੈਂ ਦਸ ਜਾਂ ਬਾਰਾਂ ਸਾਲਾਂ ਤੋਂ ਲੱਭ ਰਿਹਾ ਸੀ... ਅਤੇ ਬਿਨਾਂ ਕੁਝ ਲੱਭੇ ਭਾਲ ਕਰਨਾ ਕਾਫ਼ੀ ਨਿਰਾਸ਼ਾਜਨਕ ਸੀ ਕਿਉਂਕਿ ਇਹ ਇਕ ਬਹੁਤ ਲੰਬੇ ਸਮੇਂ ਤੱਕ ਚੱਲਦਾ ਰਿਹਾ, ਅਤੇ ਮੈਨੂੰ ਖੁਸ਼ੀ ਨਹੀਂ ਮਿਲ ਸਕੀ। ਮੈਨੂੰ ਆਪਣੀ ਪਿਆਸ ਬੁਝਾਉਣ ਲਈ ਕੁਝ ਨਹੀਂ ਮਿਲਿਆ। ਮੈਂ ਪ੍ਰਮਾਤਮਾ ਤੋਂ “ਪੀਣਾ” ਚਾਹੁੰਦਾ ਸੀ। ਮੈਂ ਪੋਸ਼ਣ ਪ੍ਰਾਪਤ ਕਰਨਾ ਚਾਹੁੰਦਾ ਸੀ। ਇਹ ਇੱਕ ਤਰ੍ਹਾਂ ਦੀ ਵਿਆਕੁਲਤਾ ਸੀ - ਮੈਨੂੰ ਨਹੀਂ ਪਤਾ ਕਿ ਇਸਨੂੰ ਕਿਵੇਂ ਕਹਾਂ ਕਿਉਂਕਿ ਇਹ ਅਧਿਆਤਮਿਕ ਸੀ, ਜਿਸਨੂੰ ਮੈਂ ਬਿਆਨ ਨਹੀਂ ਕਰ ਸਕਦਾ। ਇਹ ਇਸ ਤਰ੍ਹਾਂ ਹੈ ਜਿਵੇਂ ਸਤਿਗੁਰੂ ਜੀ ਕਹਿੰਦੇ ਹਨ ਕਿ ਤੁਸੀਂ ਬਿਆਨ ਨਹੀਂ ਕਰ ਸਕਦੇ ਕਿ ਪਿਆਰ ਵਿੱਚ ਹੋਣਾ ਕਿਹੋ ਜਿਹਾ ਹੁੰਦਾ ਹੈ। ਇਹ ਅਸੰਭਵ ਹੈ - ਤੁਸੀਂ ਇਸਨੂੰ ਸ਼ਬਦਾਂ ਵਿੱਚ ਨਹੀਂ ਬਿਆਨ ਕਰ ਸਕਦੇ। ਇਹ ਉਹੀ ਗੱਲ ਹੈ, ਉਵੇਂ ਸਮਾਨ।

ਇਸ ਲਈ ਮੈਂ ਖੋਜ ਕਰਦਾ ਰਿਹਾ ਅਤੇ ਅਧਿਆਤਮਿਕ ਕਿਤਾਬਾਂ ਪੜ੍ਹਨਾ ਜਾਰੀ ਰੱਖਿਆ। ਮੈਂ ਬਹੁਤ ਕੁਝ ਸਿੱਖਿਆ, ਪਰ ਫਿਰ ਵੀ ਕੁਝ ਨਹੀਂ ਮਿਲਿਆ। ਕੁਝ ਸਮੇਂ ਬਾਅਦ, ਮੈਂ ਕੋਸਟਾ ਰੀਕਾ ਵਿੱਚ ਪਰਦੇਸੀ ਜੀਵਾਂ ਬਾਰੇ ਇਹ ਕਾਨਫਰੰਸ ਦੇਖੀ।

ਇਸ ਲਈ ਮੈਂ ਉੱਥੇ ਗਿਆ ਅਤੇ ਜਨਵਰੀ 1997 ਵਿੱਚ ਇਸਨੂੰ ਲੱਭਿਆ। ਫਰਵਰੀ ਵਿੱਚ, ਮੈਨੂੰ ਦੀਖਿਆ ਦਿੱਤੀ ਗਈ। ਮੈਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ, ਪਰ ਉਦੋਂ ਤੱਕ ਮੈਂ ਹਰ ਪੜ੍ਹੀ ਹੋਈ ਚੀਜ਼ ਬਾਰੇ ਕਾਫ਼ੀ ਸ਼ੱਕੀ ਹੋ ਗਿਆ ਸੀ ਕਿਉਂਕਿ ਮੈਂ ਦਸ ਸਾਲ ਬਹੁਤ ਸਾਰੀਆਂ ਚੀਜ਼ਾਂ ਪੜ੍ਹਨ ਵਿੱਚ ਬਿਤਾਏ ਸਨ ਅਤੇ ਲਗਭਗ ਯਕੀਨ ਕਰ ਲਿਆ ਸੀ ਕਿ ਕੁਝ ਵੀ ਅਸਲ ਵਿੱਚ ਕੰਮ ਨਹੀਂ ਕਰਦਾ। ਦੀਖਿਆ ਪ੍ਰਾਪਤ ਕਰਨ ਤੋਂ ਬਾਅਦ ਮੈਂ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ।

ਮੈਂ (ਸਤਿਗੁਰੂ ਜੀ ਦੀਆਂ) ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ। ਫਿਰ ਵੀ, ਮੈਨੂੰ ਅਜੇ ਵੀ ਉਨ੍ਹਾਂ ਬਾਰੇ ਅਤੇ ਸਮੂਹ ਬਾਰੇ ਕੁਝ ਸ਼ੱਕ ਸਨ। ਮੈਨੂੰ ਥੋੜ੍ਹਾ ਡਰ ਵੀ ਸੀ ਕਿਉਂਕਿ ਮੈਂ ਹਮੇਸ਼ਾ ਥੋੜ੍ਹਾ ਜਿਹਾ ਸੰਜਮੀ ਰਿਹਾ ਹਾਂ। ਅਕਸਰ, ਇਹਨਾਂ ਦੋ ਸਾਲਾਂ ਵਿੱਚ ਜਦੋਂ ਮੈਂ ਉਨ੍ਹਾਂ ਦੇ ਨਾਲ ਅਭਿਆਸ ਕਰਦਾ ਰਿਹਾ ਹਾਂ, ਮੈਂ ਅਕਸਰ ਮਹਿਸੂਸ ਕੀਤਾ ਹੈ, ਮੰਨ ਲਓ, ਥੋੜ੍ਹਾ ਜਿਹਾ ਡਰ ਮੇਰੇ ਉੱਤੇ ਭਾਰੂ ਹੈ, ਪਰ ਆਪਣੀ ਉਦਾਹਰਣ ਰਾਹੀਂ, ਉਨ੍ਹਾਂ ਨੇ ਮੈਨੂੰ ਦਿਖਾਇਆ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਨੇ ਮੈਨੂੰ ਕਿਸੇ ਵੀ ਗੱਲ 'ਤੇ ਯਕੀਨ ਨਹੀਂ ਦਿਵਾਇਆ - ਮੈਂ ਇਸਨੂੰ ਦੇਖਿਆ ਅਤੇ ਇਸ ਵਿੱਚੋਂ ਪੀਤਾ। ਅਤੇ ਇਸ ਲਈ ਮੇਰਾ ਮੰਨਣਾ ਹੈ ਕਿ ਸਾਰੀ ਖੋਜ ਤੋਂ ਬਾਅਦ ਜੋ ਮੈਂ ਆਪਣੇ ਆਪ ਕੀਤੀ, ਮੈਨੂੰ ਸਮੂਹ ਵਿੱਚ ਸਾਥ ਮਿਲਿਆ। ਹੁਣ ਮੈਨੂੰ ਇਕੱਲਾ ਮਹਿਸੂਸ ਨਹੀਂ ਹੁੰਦਾ। ਮੈਂ ਕੋਸਟਾ ਰੀਕਨ ਗਰੁੱਪ ਨਾਲ ਹਾਂ। ਪਰ ਇਹ ਸਭ ਉਸੇ ਪਲ ਤੋਂ ਸ਼ੁਰੂ ਹੋ ਗਿਆ। ਮੇਰੇ ਲਈ, ਇਹ ਇੱਕ ਸ਼ਾਨਦਾਰ ਪਰਿਵਾਰ ਹੈ। ਜਦੋਂ ਵੀ ਮੈਂ ਵਿਦੇਸ਼ ਯਾਤਰਾ ਕਰਦਾ ਹਾਂ, ਮੈਨੂੰ ਆਪਣੇ ਭਰਾ [ਅਤੇ ਭੈਣਾਂ] ਮਿਲਦੇ ਹਨ - ਜਿਵੇਂ ਕਿ ਅਸੀਂ ਕਹਿੰਦੇ ਹਾਂ - ਅਤੇ ਮੈਂ ਹਮੇਸ਼ਾ ਉਨ੍ਹਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦਾ ਹਾਂ। ਅਸੀਂ ਸਾਰੇ ਇੱਕੋ ਜਿਹੇ ਹਾਂ; ਅਸੀਂ ਸਾਰੇ ਪ੍ਰਮਾਤਮਾ ਲਈ ਪਿਆਸੇ ਹਾਂ। ਅਸੀਂ ਸਾਰੇ ਆਪਣੇ ਸੰਸਾਰਿਕ ਜੀਵਨ ਅਤੇ ਅਧਿਆਤਮਿਕ ਤੌਰ 'ਤੇ ਵਧਣਾ ਚਾਹੁੰਦੇ ਹਾਂ। ਅਸੀਂ ਸਾਰੇ ਹਰ ਰੋਜ਼ ਬਿਹਤਰ ਬਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਸ ਚੀਜ਼ ਨੇ ਮੈਨੂੰ ਖੁਸ਼ ਕੀਤਾ ਹੈ ਉਹ ਸਿਰਫ਼ ਅਧਿਆਤਮਿਕ ਅਭਿਆਸ ਨਹੀਂ ਹੈ - ਇਹ ਸਭ ਕੁਝ ਹੈ। ਕਿਉਂਕਿ ਮੈਂ ਬੌਧਿਕਤਾ ਅਤੇ ਪੜ੍ਹਨ ਤੋਂ ਪਰੇ ਚਲਾ ਗਿਆ, ਅਤੇ ਮੈਂ ਅਭਿਆਸ ਵੱਲ ਮੁੜਿਆ।

ਅਤੇ ਇਸ ਢੰਗ ਦਾ ਅਭਿਆਸ ਕਰਨ ਨਾਲ ਨਤੀਜੇ ਸਾਹਮਣੇ ਆਏ ਹਨ। ਮੈਨੂੰ ਆਪਣੇ ਅੰਦਰ ਅਤੇ ਆਪਣੀ ਜ਼ਿੰਦਗੀ ਵਿੱਚ, ਵਿਕਾਸ ਦੇਖਣ ਨੂੰ ਮਿਲ‌ਿਆ। ਦੁਨੀਆਂ ਵਿੱਚ ਰਹਿਣ ਅਤੇ ਕੰਮ ਕਰਨ ਦੀ ਕਠਿਨਾਈ - ਕਿਉਂਕਿ ਕੰਮ ਔਖਾ ਹੈ - ਅਤੇ ਸਾਰੇ ਸੰਸਾਰਿਕ ਕਸ਼ਟ ਘੱਟ ਦਰਦਨਾਕ ਮਹਿਸੂਸ ਹੋਣ ਲੱਗੇ। ਇਹ ਅਜੇ ਵੀ ਔਖਾ ਹੈ ਪਰ ਮੈਡੀਟੇਸ਼ਨ, ਅਭਿਆਸ, ਮੈਨੂੰ ਖੁਸ਼ ਕਰਦਾ ਹੈ, ਅਤੇ ਮੈਨੂੰ ਉਹ ਮਿਲ ਗਿਆ ਹੈ ਜਿਸਦੀ ਮੈਂ ਭਾਲ ਕਰ ਰਿਹਾ ਸੀ। ਮੈਂ ਕਹਿ ਸਕਦਾ ਹਾਂ ਕਿ ਮੈਡੀਟੇਸ਼ਨ ਨੇ ਮੇਰੀ ਰੋਜ਼ਾਨਾ ਜ਼ਿੰਦਗੀ ਵਿੱਚ ਮੇਰਾ ਮਾਰਗਦਰਸ਼ਨ ਕੀਤਾ ਹੈ। ਮੈਂ ਬਹੁਤ ਯਾਤਰਾ ਕੀਤੀ ਹੈ ਅਤੇ ਸਿੱਧਾ ਉਨ੍ਹਾਂ ਨੂੰ ਮਿਲਣ ਗਿਆ ਹਾਂ (ਸਤਿਗੁਰੂ ਜੀ ਦੀ ਰੀਟਰੀਟ ਵਲ)। ਕਿਉਂਕਿ ਉਨ੍ਹਾਂ ਦੀ ਹਜ਼ੂਰੀ ਵਿੱਚ ਹੋਣਾ ਬਹੁਤ ਸੁੰਦਰ ਅਤੇ ਸੁਭਾਵਿਕ ਹੈ। ਇਸ ਤੋਂ ਇਲਾਵਾ, ਵੱਡੇ ਸਮੂਹਾਂ ਵਿੱਚ ਮੈਡੀਟੇਸ਼ਨ ਕਰਨਾ ਵੀ ਅਧਿਆਤਮਿਕ ਅਭਿਆਸ ਲਈ ਬਹੁਤ ਲਾਭਦਾਇਕ ਹੈ। ਹੁਣ ਮੈਂ ਜਾਣਦਾ ਹਾਂ ਅਤੇ ਸਪਸ਼ਟ ਤੌਰ 'ਤੇ ਸਮਝਦਾ ਹਾਂ ਕਿ ਮੇਰੇ ਲਈ ਇੱਕੋ ਇੱਕ ਚੀਜ਼, ਆਪਣੇ ਅਭਿਆਸ ਪ੍ਰਤੀ ਅਤੇ ਅਤੇ ਆਪਣੇ ਪ੍ਰਮਾਤਮਾ ਨੂੰ ਸਮਰਪਿਤ ਕਰਨਾ ਹੈ, ਅਤੇ ਮੇਰੀ ਇੱਛਾ ਇਹ ਵੀ ਹੈ ਕਿ ਮੈਂ ਆਪਣੇ ਆਪ ਨੂੰ ਲੋਕਾਂ ਦੀ ਸੇਵਾ ਲਈ ਸਮਰਪਿਤ ਕਰਾਂ। ਅੰਤ ਵਿੱਚ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਸਮਝਾਉਣਾ ਔਖਾ ਹੈ ਕਿਉਂਕਿ ਮੈਨੂੰ ਸ਼ਬਦਾਂ ਦੀ ਘਾਟ ਹੈ। ਮੈਂ ਬਸ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਬਹੁਤ ਖੁਸ਼ ਹਾਂ। ਮੈਡੀਟੇਸ਼ਨ, ਸਮੂਹ, ਅਤੇ ਸਤਿਗੁਰੂ ਜੀ ਨੇ ਮੈਨੂੰ ਬਹੁਤ ਖੁਸ਼ ਕੀਤਾ ਹੈ। ਜਿਵੇਂ ਕਿ ਮੈਂ ਕਿਹਾ ਸੀ, ਮੈਨੂੰ ਉਹ ਮਿਲ ਗਿਆ ਹੈ ਜਿਸਦੀ ਮੈਂ ਭਾਲ ਕਰ ਰਿਹਾ ਸੀ, ਅਤੇ ਬੱਸ ਇੰਨਾ ਹੀ। ਮੈਂ ਤੁਹਾਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਆਪਣੇ ਦਿਲ, ਆਪਣੇ ਮਨ, ਅਤੇ ਆਪਣੀਆਂ ਆਤਮਾਵਾਂ ਖੋਲ੍ਹੋ। ਜਦੋਂ ਤੁਸੀਂ ਸਤਿਗੁਰੂ ਜੀ ਦੇ ਸ਼ਬਦ ਸੁਣਦੇ ਹੋ ਤਾਂ ਆਪਣੇ ਵਿਚਾਰਾਂ ਨੂੰ ਰਸਤੇ ਵਿੱਚ ਨਾ ਆਉਣ ਦਿਓ। ਤੁਹਾਡਾ ਧੰਨਵਾਦ। ਤੁਹਾਡੀ ਸ਼ਾਮ ਸ਼ੁਭ ਰਹੇ।

(ਹੁਣ ਆਓ ਅਸੀਂ [ਪਰਮ] ਸਤਿਗੁਰੂ ਚਿੰਗ ਹਾਈ ਜੀ ਨੂੰ ਸੁਣਦੇ ਹਾਂ।) ਤੁਹਾਡਾ ਧੰਨਵਾਦ।

ਚੰਗਾ। ਮੈਂ ਲਗਭਗ 15 ਸਾਲ ਪਹਿਲਾਂ ਥੋੜ੍ਹੀ ਜਿਹੀ ਇਤਾਲਵੀ ਬੋਲ ਸਕਦੀ ਸੀ। ਹੁਣ ਮੈਂ ਸਿਰਫ਼ ਕੁਝ ਹੀ ਸਮਝ ਸਕਦੀ ਹਾਂ। ਹਰ ਉਹ ਚੀਜ਼ ਜਿਸਦਾ ਅਸੀਂ ਅਭਿਆਸ ਨਹੀਂ ਕਰਦੇ, ਅਸੀਂ ਭੁੱਲ ਜਾਂਦੇ ਹਾਂ। ਪ੍ਰਮਾਤਮਾ ਦੇ ਗੁਣ ਨਾਲ ਵੀ ਇਹੀ ਗੱਲ ਹੈ। ਅਸੀਂ ਸਾਰੇ ਬਾਈਬਲ ਵਿੱਚ ਪੜ੍ਹਦੇ ਹਾਂ ਕਿ ਅਸੀਂ ਪ੍ਰਮਾਤਮਾ ਦੇ ਬੱਚੇ ਹਾਂ। ਅਤੇ ਇਹ ਕਿ ਪ੍ਰਭੂ ਯਿਸੂ ਮਸੀਹ ਰਾਹੀਂ, ਸਾਨੂੰ ਛੁਟਕਾਰਾ ਮਿਲੇਗਾ, ਅਤੇ ਅਸੀਂ ਸ਼ੁੱਧ ਹੋ ਜਾਵਾਂਗੇ। ਪਰ ਕਈ ਵਾਰ ਅਸੀਂ ਇਹ ਭੁੱਲ ਜਾਂਦੇ ਹਾਂ। ਅਤੇ ਇਸੇ ਲਈ ਕਈ ਵਾਰ ਸਾਨੂੰ ਯਾਦ ਦਿਵਾਉਣ ਦੀ ਲੋੜ ਹੁੰਦੀ ਹੈ। ਇਹ ਤਾਂ ਬੱਸ ਗੱਲ ਵਿਚ ਗਲ ਹੈ। ਸ਼ੁਭ ਸ਼ਾਮ। ਅਤੇ ਮੈਨੂੰ ਉਮੀਦ ਹੈ ਕਿ ਤੁਸੀਂ ਆਪਣਾ ਦਿਨ ਅਤੇ ਆਪਣੀ ਜ਼ਿੰਦਗੀ ਦਾ ਆਨੰਦ ਮਾਣੋਗੇ।

ਮੈਨੂੰ ਇਸ ਵਾਰ ਦੁਬਾਰਾ ਰੋਮ ਵਾਪਸ ਆ ਕੇ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਕੱਲ੍ਹ ਰਾਤ ਆਪਣੇ ਦੋਸਤਾਂ ਵਿਚੋਂ ਇਕ ਨਾਲ ਫ਼ੋਨ 'ਤੇ ਗੱਲ ਕੀਤੀ ਕਿ ਮੈਨੂੰ ਇਟਲੀ ਤੋਂ ਦੂਰ ਰਹੀ ਨੂੰ ਬਹੁਤ ਸਮਾਂ ਹੋ ਗਿਆ ਹੈ। ਮੈਂ ਲਗਭਗ ਭੁੱਲ ਹੀ ਗਈ ਹਾਂ ਕਿ ਇਹ ਕਿੰਨਾ ਸੁੰਦਰ ਹੈ, ਖਾਸ ਕਰਕੇ ਰੋਮ ਵਿੱਚ। ਦਰਅਸਲ, ਮੈਂ ਰੋਮ ਦੇ ਇਸ ਸਾਰੇ ਸ਼ਾਨਦਾਰ ਆਰਕੀਟੈਕਚਰ ਅਤੇ ਇਹ ਸਾਰੇ ਸੁੰਦਰ ਆਲੇ-ਦੁਆਲੇ ਨੂੰ ਕਿਵੇਂ ਭੁੱਲ ਸਕਦੀ ਹਾਂ? ਮੈਂ ਇਸਨੂੰ ਕਿਵੇਂ ਭੁੱਲ ਸਕਦੀ ਹਾਂ? ਪਰ ਮੈਂ ਭੁੱਲ ਗਈ ਸੀ। ਅਤੇ ਇੱਥੋਂ ਦੇ ਲੋਕ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਮੇਰਾ ਮਤਲਬ ਹੈ ਕਿ ਬਹੁਤ ਹੀ, ਬਹੁਤ ਹੀ, ਪਰਾਹੁਣਚਾਰੀ ਕਰਨ ਵਾਲੇ ਹਨ, ਅਤੇ ਮੈਂ ਇਹ ਵੀ ਭੁੱਲ ਗਈ ਸੀ। ਤਾਂ ਇੰਝ ਲੱਗਦਾ ਹੈ ਜਿਵੇਂ ਮੈਂ ਪਹਿਲੀ ਵਾਰ ਇੱਥੇ ਦੁਬਾਰਾ ਆਈ ਹਾਂ - ਪਹਿਲੀ ਵਾਰ। ਅਤੇ ਸਭ ਕੁਝ ਹੈਰਾਨੀਜਨਕ, ਉਤਸ਼ਾਹਜਨਕ, ਅਤੇ ਦਿਲਚਸਪ ਹੈ।

ਬੇਸ਼ੱਕ, ਮਜ਼ੇਦਾਰ। ਮੇਰਾ ਮਤਲਬ ਹੈ, ਮੈਂ ਹੈਰਾਨ ਹਾਂ ਕਿਉਂਕਿ ਇਸ ਰਾਜਧਾਨੀ ਸ਼ਹਿਰ ਦੇ ਲੋਕ ਬਹੁਤ ਜ਼ਿਆਦਾ ਵਿਅਸਤ ਹਨ, ਉਵੇਂ ਜਿਵੇਂ ਕਿ ਹਰ ਦੂਜੇ ਰਾਜਧਾਨੀ ਸ਼ਹਿਰ ਵਿੱਚ; ਲੋਕ ਰੁੱਝੇ ਹੋਏ ਹਨ ਕਿਉਂਕਿ ਜ਼ਿੰਦਗੀ ਥੋੜ੍ਹੀ ਜਲਦੀ ਵਿੱਚ ਹੈ। ਪਰ ਜੇ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੋਵੇ ਤਾਂ ਉਹ ਤੁਹਾਡੇ ਨਾਲ ਗੱਲ ਕਰਨ ਲਈ ਸਮਾਂ ਕੱਢਿਦੇ ਹਨ। ਜੇਕਰ ਤੁਹਾਨੂੰ ਦਿਸ਼ਾ-ਨਿਰਦੇਸ਼ਾਂ ਦੀ ਲੋੜ ਹੈ ਤਾਂ ਉਹ ਤੁਹਾਨੂੰ ਹਦਾਇਤ ਦੇਣ ਲਈ ਸਮਾਂ ਕੱਢਦੇ ਹਨ। ਉਹ ਤੁਹਾਡੀਆਂ ਜ਼ਰੂਰਤਾਂ ਦਾ ਧਿਆਨ ਰੱਖਣ ਲਈ ਸਮਾਂ ਕੱਢਦੇ ਹਨ ਜਦੋਂ ਤੱਕ ਤੁਸੀਂ ਸੰਤੁਸ਼ਟ ਨਹੀਂ ਹੋ ਜਾਂਦੇ। ਤੁਸੀਂ ਇੱਕ ਚੰਗੇ ਅਨੁਵਾਦਕ ਹੋ। ਇਟਲੀ ਵਿੱਚ ਪੈਦਾ ਹੋਏ? ਇਟਲੀ ਵਿੱਚ ਬਣੇ? ਹੈਂਜੀ? ਇਟਲੀ ਵਿੱਚ ਬਣੇ ਹੋਏ? ਹੈਂਜੀ? ਠੀਕ ਹੈ। ਅਤੇ ਇਹੀ ਹੈ ਜੋ ਮੈਂ ਉਦੋਂ ਅਨੁਭਵ ਕੀਤਾ ਜਦੋਂ ਮੈਂ ਪਹਿਲੀ ਵਾਰ ਰੋਮ ਪਹੁੰਚੀ ਸੀ, ਹੁਣ ਇਸ ਸਮੇਂ। ਇੱਕ ਬਹੁਤ ਹੀ ਵਿਅਸਤ ਸੜਕ 'ਤੇ ਵੀ, ਕਾਰਾਂ ਮੇਰੇ ਸਾਹਮਣੇ ਹੀ ਰੁਕ ਜਾਂਦੀਆਂ ਸਨ, ਤਾਂ ਜੋ ਮੈਂ, ਇਕੱਲੀ - ਸਿਰਫ਼ ਇੱਕ ਵਿਅਕਤੀ, ਇੱਕ ਅਜਨਬੀ - ਆਰਾਮ ਨਾਲ ਸੜਕ ਪਾਰ ਕਰ ਸਕਾਂ। ਅਤੇ ਇਹ ਕਿਸੇ ਹੋਟਲ ਵਿੱਚ ਨਹੀਂ ਹੈ, ਇਹ ਰੈਸਟੋਰੈਂਟ ਵਿੱਚ ਨਹੀਂ ਹੈ, ਇਹ ਕਿਸੇ ਦੁਕਾਨ ਵਿੱਚ ਨਹੀਂ ਹੈ, ਇਸ ਲਈ ਇਹ ਬਿਲਕੁਲ ਵੀ ਵਪਾਰਕ ਨਹੀਂ ਹੈ। ਉਹ ਹਰ ਵੇਲੇ ਅਜਿਹਾ ਕਰਦੇ ਸਨ। ਕੀ ਇਹ ਤੁਹਾਡੇ ਨਾਲ ਹੋਇਆ? ਹਾਂਜੀ? ਓਹ! ਹਾਂਜੀ, ਹਾਂਜੀ। ਤਾਂ ਇਹ ਇਤਾਲਵੀ ਲੋਕ ਹਨ। ਅਤੇ ਇਕ ਬਹੁਤ ਸਮਾਂ ਪਹਿਲਾਂ, ਜਦੋਂ ਮੈਂ ਪਹਿਲੀ ਵਾਰ ਇਟਲੀ ਆਈ ਸੀ, ਮੈਂ ਰੇਲਗੱਡੀ ਵਿੱਚ ਕਿਸੇ ਨੂੰ ਮਿਈ ਸੀ - ਇੱਕ ਬਜ਼ੁਰਗ ਔਰਤ। ਅਤੇ ਉਸਨੇ ਮੈਨੂੰ ਆਪਣੇ ਘਰ ਬੁਲਾਇਆ ਅਤੇ ਕੁਝ ਦਿਨਾਂ ਲਈ ਮੇਰੇ ਨਾਲ ਆਪਣੇ ਘਰ ਦੇ ਸਭ ਤੋਂ ਵੱਡੇ ਮਹਿਮਾਨ ਵਾਂਗ ਪੇਸ਼ ਆਈ। ਅਤੇ ਸਾਰੇ ਪਰਿਵਾਰ ਨੇ ਵੀ ਇਹੀ ਕੀਤਾ। ਬਿਨਾਂ ਕਿਸੇ ਕਾਰਨ ਦੇ। ਉਹ ਬਸ ਦਿਆਲਤਾ ਅਤੇ ਪਿਆਰ ਨਾਲ ਪੈਦਾ ਹੋਏ ਹਨ। ਇਸ ਲਈ ਇਹ ਸਾਰੀਆਂ ਗੱਲਾਂ ਫਿਰ ਵਾਪਰੀਆਂ ਜਦੋਂ ਮੈਂ ਇਟਲੀ ਵਾਪਸ ਆਈ ਸੀ। ਅਤੇ ਕਿਉਂਕਿ ਮੈਂ ਇੱਥੇ ਬਹੁਤ ਸਮੇਂ ਤੋਂ ਨਹੀਂ ਆਈ, ਮੈਂ ਭੁੱਲ ਗਈ ਹਾਂ। ਅਤੇ ਇਹ ਪਹਿਲੀ ਵਾਰ ਵਾਂਗ ਜਾਪਦਾ ਸੀ।

Photo Caption: “ਘਰ ਦਾ ਰਸਤਾ ਇੱਥੇ ਅਤੇ ਹੁਣ ਹੈ”

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
ਧਿਆਨਯੋਗ ਖਬਰਾਂ
2026-08-20
1707 ਦੇਖੇ ਗਏ
31:05
ਧਿਆਨਯੋਗ ਖਬਰਾਂ
2026-08-20
785 ਦੇਖੇ ਗਏ
ਧਿਆਨਯੋਗ ਖਬਰਾਂ
2026-08-20
1495 ਦੇਖੇ ਗਏ
ਵੈਜ਼ੀ ਸਰੇਸ਼ਠ ਵਰਗ
2026-08-20
756 ਦੇਖੇ ਗਏ
ਸਤਿਗੁਰੂ ਅਤੇ ਪੇਰੋਕਾਰਾਂ ਦਰਮਿਆਨ
2026-08-20
1668 ਦੇਖੇ ਗਏ
ਧਿਆਨਯੋਗ ਖਬਰਾਂ
2026-08-19
2169 ਦੇਖੇ ਗਏ
ਧਿਆਨਯੋਗ ਖਬਰਾਂ
2026-08-19
1401 ਦੇਖੇ ਗਏ
41:25
ਧਿਆਨਯੋਗ ਖਬਰਾਂ
2026-08-19
875 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ
Prompt
OK
ਡਾਓਨਲੋਡ