ਖੋਜ
ਪੰਜਾਬੀ
 

ਕਰਮ (ਪ੍ਰਤਿਫਲ) ਧਰਮ ਵਿਚ ਤਿੰਨ ਹਿਸਿਆਂ ਦਾ ਦੂਸਰਾ ਭਾਗ (ਇਸਲਾਮ, ਇਸਲਾਮ (ਸੂਫੀ ਮਤ), ਜੈਨਿਜ਼ਮ, ਯਹੂਦੀ ਮਤ)

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਇਸਲਾਮ

" ਕੀ ਚੰਗਿਆਈ ਲਈ ਸਿਵਾਇ ਚੰਗੇ ਫਲ ਦੇ ਕੁਝ (ਹੋਰ ਚੀਜ਼) ਹੈ?" - ਕੁਰਾਨ 55:60

"ਫਿਰ, ਉਹ ਜਿਨਾਂ ਦੇ (ਚੰਗੇ ਕਾਰਜ਼ਾਂ) ਦੀ ਸਕੇਲ ਭਾਰੀ ਹੈ, - ਇਹ, ਉਹ ਸਫਲ ਹਨ। ਅਤੇ ਉਹ ਜਿਨਾਂ ਦੀ (ਚੰਗੇ ਕੰਮਾਂ ਦੀ) ਸਕੇਲ ਹਲਕੀ ਹੈ, ਉਹ ਹਨ ਉਹ ਜਿਹੜੇ ਆਪਣੇ ਆਪ ਨੂੰ ਗੁਆ ਬੈਠੇ..." - ਕੁਰਾਨ 23:102

"ਅਲਾ ਇਕ ਆਤਮਾ ਨੂੰ ਸਜ਼ਾ ਨਹੀਂ ਦਿੰਦੇ ਸਿਵਾਇ ਇਸ ਦੀ ਹੈਸੀਅਤ ਦੇ ਨਾਲ (ਜੋ ਅੰਦਰ) ਹੈ। )। ਇਹਦੇ ਕੋਲ (ਨਤੀਜ਼ਾ ) ਹੋਵੇਗਾ ਉਸ (ਭਲਾਈ ਦਾ) ਜੋ ਇਸ ਨੇ ਪ੍ਰਾਪਤ ਕੀਤੀ ਹੈ, ਅਤੇ ਇਹ ਉਸ (ਬੁਰਾਈ) ਦਾ ਫਲ (ਨਤੀਜ਼ਾ) ਦੇਵੇਗਾ ਜੋ ਇਸ ਨੇ ਕਮਾਈ ਹੈ।" - ਕੁਰਾਨ 2:286

"ਉਸ ਦਿਨ, ਲੋਕ ਬਾਹਰ ਨਿਕਲਣਗੇ ਵਡੀ ਗਿਣਤੀ ਵਿਚ ਆਪਣੇ ਕੰਮ ਦਿਖਾਉਣ ਲਈ। ਜਿਸ ਨੇ ਵੀ ਇਕ ਭੋਰੇ ਦੇ ਭਾਰ ਜਿੰਨੀ ਚੰਗਿਆਈ ਕੀਤੀ ਹੋਵੇ ਇਹ ਦੇਖ ਲਵੇਗਾ। ਅਤੇ ਜਿਸ ਨੇ ਇਕ ਭੋਰੇ ਦੇ ਭਾਰ ਜਿੰਨੀ ਬੁਰਾਈ ਕੀਤੀ ਹੋਵੇ ਇਹ ਦੇਖ ਲਵੇਗਾ।" - ਕੁਰਾਨ 99:6-8

"ਉਹ ਉਸ ਦਾ ਫਲ ਪਾਉਣਗੇ ਜੋ ਉਨਾਂ ਨੇ ਕੀਤਾ ਸੀ, ਅਤੇ ਤੁਸੀਂ ਪਾਉਂਗੇ ਉਸ ਦਾ ਜੋ ਤੁਸੀਂ ਕਰਦੇ ਹੋ!" - ਕੁਰਾਨ 2:134

"ਜਿਹੜਾ ਵੀ ਦਖਲ ਦਿੰਦਾ, ਵਿਚੋਲਗੀ ਕਰਦਾ ਅਤੇ ਮਦਦ ਕਰਦਾ ਹੈ ਇਕ ਚੰਗੇ ਮੰਤਵ ਲਈ ਉਹ ਇਸਦੀਆਂ ਬਖਸ਼ਿਸ਼ਾਂ ਦਾ ਇਕ ਹਿਸਾ ਪਾਵੇਗਾ, ਅਤੇ ਜਿਹੜਾ ਦਖਲ ਦਿੰਦਾ ਹੈ, ਵਿਚੋਲਗੀ ਅਤੇ ਮਦਦ ਕਰਦਾ ਹੈ ਇਕ ਬੁਰੇ ਮੰਤਵ ਲਈ ਉਹ ਇਸ ਦੇ ਬੋਝ ਨੂੰ ਸਾਂਝਾ ਕਰੇਗਾ। ਪ੍ਰਮਾਤਮਾ ਸਭ ਚੀਜ਼ਾਂ ਉਪਰ ਨਿਗਰਾਨੀ ਰਖਦੇ ਹਨ।" - ਕੁਰਾਨ 4:85

ਇਸਲਾਮ (ਸੂਫੀ ਮਤ)

"(ਭਾਵੇਂ) ਜੇਕਰ ਤੁਸੀਂ ਸ਼ਾਇਦ ਵਿਸ਼ਵਾਸ਼ ਨਾ (ਇਸ ਵਿਚ) ਕਰਦੇ ਹੋਵੋਂ, ਸਭ ਇਹ ਜਾਣਦੇ ਹਨ, (ਕਿ) ਇਕ ਦਿਨ ਤੁਹਾਨੂੰ ਉਸ ਦਾ ਫਲ ਮਿਲੇਗਾ ਜੋ ਵੀ ਤੁਸੀਂ ਬੀਜ਼ ਰਹੇ ਹੋ।" - ਮਾਓਲਾਨਾ ਜਲਾਲੂਡੀਨ ਰੂਮੀ (ਵੈਸ਼ਨੋ)

"ਜੇਕਰ ਤੁਹਾਨੂੰ ਇਕ ਕੰਡੇ ਰਾਹੀਂ ਜ਼ਖਮੀ ਕੀਤਾ ਗਿਆ, ਤੁਸੀਂ ਆਪ ਬੀਜ਼ਿਆ ਸੀ; ਅਤੇ ਜੇਕਰ ਤੁਸੀਂ ਸਾਟੀਨ ਅਤੇ ਰੇਸ਼ਮ ਵਸਤਰਾਂ ਪਹਿਨੇ ਹੋਏ ਹਨ, ਤੁਸੀਂ ਉਹ ਖੁਦ ਆਪ ਬਣਾਏ ਹਨ।" - ਮਾਓਲਾਨਾ ਜਾਲਾਲੂਡੀਨ ਰੂਮੀ (ਵੈਸ਼ਨੋ)

ਜੈਨਿਜ਼ਮ

"ਮਾਨਸਾਂ ਲਈ ਹਰ ਇਕ ਚੰਗਾ ਕੰਮ ਇਸਦਾ ਫਲ ਲਿਆਵੇਗਾ; ਉਥੇ ਵਿਆਕਤੀ ਦੇ ਕਾਰਜ਼ਾਂ ਦੇ ਪ੍ਰਭਾਵ ਤੋਂ ਕੋਈ ਬਚਾ ਨਹੀਂ ਹੈ।" - ਉਤਰਾਧਿਆਨਾ

"ਮੈਂ ਤੁਹਾਨੂੰ ਹੁਣ ਸਚਮੁਚ ਦਸਦਾ ਹਾਂ ਇਕ ਹੋਰ ਕਿਸਮ ਦੇ ਨਿਰੰਤਰ ਦੁਖ ਬਾਰੇ, ਕਿਵੇਂ ਪਾਪੀ ਜਿਨਾਂ ਨੇ ਅਪਰਾਧ ਕੀਤੇ ਦੁਖ ਭੋਗਦੇ ਹਨ ਉਨਾਂ(ਬੁਰੇ) ਕੰਮਾਂ ਲਈ ਜੋ ਉਨਾਂ ਨੇ ਆਪਣੀਆਂ ਅਤੀਤ ਦੀਆਂ ਜਿੰਦਗੀਆਂ ਵਿਚ ਕੀਤੇ ਸੀ। (...) ਜੋ ਵੀ ਅਤਿਆਚਾਰ ਉਸ ਨੇ ਕੀਤਾ ਇਕ ਅਤੀਤ ਦੇ ਜਨਮ ਵਿਚ, ਉਹੀ ਸਜ਼ਾ ਉਸ ਨੂੰ ਦਿਤੀ ਜਾਵੇਗੀ ਜਨਮਾਂ ਦੇ ਚਕਰ ਵਿਚ।" - ਸੂਤਰਾਕ੍ਰਿਤਾਂਗਾ

"ਕਿਉਂਕਿ ਇਸ ਸੰਸਾਰ ਵਿਚ ਜਿਉਂਦੇ ਜੀਵ ਵਿਆਕਤੀਗਤ ਤੌਰ ਤੇ ਆਪਣੇ ਕੰਮਾਂ ਲਈ ਦੁਖ ਭੋਗਦੇ ਹਨ; ਉਸ ਕਾਰਜ਼ ਲਈ ਜੋ ਉਨਾਂ ਨੇ ਆਪ ਕੀਤਾ ਹੈ, ਉਹ (ਸਜ਼ਾ) ਹਾਸਲ ਕਰਦੇ ਹਨ, ਅਤੇ ਇਸ ਤੋਂ ਛੁਟਕਾਰਾ ਨਹੀਂ ਪਾ ਸਕਣਗੇ ਉਨਾਂ ਦੇ ਇਸ ਨੂੰ ਮਹਿਸੂਸ ਕਰ ਲੈਣ ਤੋਂ ਪਹਿਲਾਂ। ਇਥੋਂ ਤਕ ਦੇਵਤੇ, ਗੰਧਰਵ (ਸਵਰਗੀ ਜੀਵਾਂ ਦਾ ਵਰਗ), ਰਾਖਸ਼ਸ , (ਦੁਰਾਚਾਰੀ ਦੇਵਤਿਆਂ ਦੀ ਜਾਤ), ਅਤੇ ਅਸੁਰਾਸ (ਦੁਰਾਚਾਰੀ ਦੇਵਤਿਆਂ ਦੀ ਜਾਤ); ਜਾਨਵਰ ਜਿਹੜੇ ਧਰਤੀ ਉਤੇ ਰਹਿ ਰਹੇ ਹਨ, ਅਤੇ ਸਪ; ਰਾਜ਼ੇ, ਆਮ ਲੋਕ, ਵਪਾਰੀ, ਅਤੇ ਬ੍ਰਹਿਮਣ: ਉਨਾਂ ਸਾਰ‌ਿਆਂ ਨੂੰ ਆਪਣਾ ਰੁਤਬਾ ਛਡਣਾ ਅਤੇ ਦੁਖ ਭੋਗਣਾ ਪਵੇਗਾ। ਆਪਣੇ ਸੁਖਾਂ ਅਤੇ ਰਿਸ਼ਤ‌ਿਆਂ ਦੇ ਬਾਵਜੂਦ, ਸਾਰੇ ਮਾਨਸਾਂ ਨੂੰ ਸਮੇਂ ਅਨੁਸਾਰ ਆਪਣੇ ਕੰਮਾਂ ਦੇ ਫਲਾਂ ਦਾ ਦੁਖ ਭੋਗਣਾ ਪਵੇਗਾ।" - ਸੂਤਰਾਕ੍ਰਿਤਾਂਗਾ

"ਇਸ ਸੰਸਾਰ ਵਿਚ ਜਾਂ ਅਗਲੇ ਵਿਚ, (ਪਾਪੀਆਂ ਨੂੰ ਆਪ ਦੁਖ ਭੋਗਣਾ ਪਵੇਗਾ ਉਹਦੇ ਲਈ ਜੋ ਉਨਾਂ ਨੇ ਹੋਰਨਾਂ ਜੀਵਾਂ ਨੂੰ ਦਿਤਾ ਸੀ), ਇਕ ਸੌ ਵਾਰ, ਜਾਂ (ਦੁਖ ਭੋਗਣਾ) ਹੋਰ ਸਜ਼ਾ ਲਈ। ਸਮਸਾਰਾ (ਜਨਮ, ਮਰਨ ਅਤੇ ਮੁੜ ਜਨਮ ਲੈਣ ਦੇ ਚਕਰ) ਵਿਚ ਜਿਉਂਦ‌ਿਆਂ ਉਹ ਸਦਾ ਨਵੇਂ ਕਰਮਾਂ (ਕਰਮ) ਹਾਸਲ ਕਰਦੇ ਹਨ, ਅਤੇ ਦੁਖੀ ਹੁੰਦੇ ਹਨ ਆਪਣੀਆਂ ਗਲਤੀਆਂ ਲਈ ।" - ਸੂਤਰਾਕ੍ਰਿਤਾਂਗਾ

"ਹਿੰਸਕ ਕੰਮ ਕਰਨ ਦੇ ਕਾਰਨ ਉਹ ਕਰਮਾਂ (ਕਰਮ) ਇਕਠੇ ਕਰਦਾ ਹੈ; ਆਪਣੀ ਮੌਤ ਦੌਰਾਨ ਉਹ ਸਚਮੁਚ ਬਹੁਤ ਦੁਖ-ਕਸ਼ਟ ਵਾਲੀ ਵੇਦਨਾ ਦਾ (ਸਾਹਮੁਣਾ) ਕਰੇਗਾ। ਇਸੇ ਕਰਕੇ ਇਕ ਸਿਆਣਾ ਆਦਮੀ ਕਾਨੂੰਨ ਨੂੰ ਚੰਗੀ ਤਰਾਂ ਵਿਚਾਰਦਾ ਹੈ।" - ਸੂਤਰਾਕ੍ਰਿਤਾਂਗਾ

ਯਹੂਦੀ ਮਤ

(ਹੀਲੈਲ) ਨੇ ਇਕ ਖੋਪਰੀ ਦੇਖੀ ਜਿਹੜੀ ਪਾਣੀ ਉਪਰ ਤੈਰ ਰਹੀ ਸੀ। ਉਸ ਨੇ (ਉਸ ਨੂੰ) ਕਿਹਾ: "ਜਦੋਂ ਕਿ ਤੁਸੀਂ ਡੋਬਿਆ ਸੀ (ਹੋਰਨਾਂ, ਹੋਰਨਾਂ) ਨੇ ਤੁਹਾਨੂੰ ਡੋਬ ਦਿਤਾ। ਅਤੇ ਅੰਤ ਵਿਚ, ਉਹ ਜਿਨਾਂ ਨੇ ਤੁਹਾਨੂੰ ਡੋਬ ਦਿਤਾ ਉਨਾਂ ਨੂੰ ਡੋਬ ਦਿਤਾ ਜਾਵੇਗਾ।" - ਦ ਮੀਸ਼ਨਾ, ਪੀਰਕੇ ਐਵੋਟ 2:6

"ਇਮਾਨਦਾਰ ਆਦਮੀ ਨੂੰ ਨਮਸਕਾਰ, ਕਿਉਂ‌ਕਿ ਉਹ ਚੰਗਾ ਹੋਵੇਗਾ; ਉਹ ਆਪਣੇ ਕੰਮਾਂ ਦਾ ਫਲ ਖਾਵੇਗਾ। ਦੁਖ-ਸੰਤਾਪ ਉਸ ਦੁਸ਼ਟ ਆਦਮੀ ਨੂੰ, ਕਿਉਂਕਿ ਉਸ ਚੰਗਾ ਨਹੀਂ ਰਹੇਗਾ; ਜਿਵੇਂ ਉਸ ਦੇ ਹਥਾਂ ਨੇ ਕੀਤਾ, ਉਹੀ ਉਸ ਦੇ ਨਾਲ ਕੀਤਾ ਜਾਵੇਗਾ।" - ਦ ਤਾਨਾਖ, ਈਸਾਇਆ 3:10

"ਉਹ ਜਿਹੜਾ ਬੁਰਾਈ ਉਤੇ ਤੁਲਿਆ ਹੋਇਆ ਹੈ, ਇਹ ਉਸ ਉਪਰ ਆਵੇਗੀ।" - ਦ ਤਾਨਾਖ, ਕਹਾਵਤਾਂ 11:27

"ਕਿਉਂਕਿ ਉਹ ਹਵਾ ਨੂੰ ਬੀਜ਼ਦੇ ਹਨ ਅਤੇ ਉਨਾਂ ਨੂੰ ਤੂਫਾਨ ਦਾ ਫਲ ਸਹਿਣਾ ਪਵੇਗਾ।" - ਦ ਤਾਨਾਖ, ਹੋਸੀਆ 8:7

"ਤੁਸੀਂ ਦੁਸ਼ਟਤਾ ਦੀ ਵਾਹੀ ਕੀਤੀ ਹੈ, ਤੁਸੀਂ ਅਧਰਮ ਦੀ ਕਮਾਈ ਪਾਈ ਹੈ - (ਅਤੇ) ਤੁਹਾਨੂੰ ਧੋਖੇ ਦੇ ਫਲ ਖਾਣੇ ਪੈਣਗੇ - " - ਦ ਤਾਨਾਖ, ਹੋਸੀਆ 10:13

ਆਦਿ...

ਸੋ, ਤੁਸੀਂ ਦੇਖੋ, ਸਾਰੇ ਧਰਮ ਸਮਾਨ ਚੀਜ਼ ਵਲ ਇਸ਼ਾਰਾ ਕਰਦੇ ਹਨ। ਜੇਕਰ ਤੁਸੀਂ ਚੰਗਾ ਕਰਦੇ ਹੋ, ਤੁਸੀਂ ਇਹ ਦੇਖ ਲਵੋਂਗੇ, ਅਤੇ ਇਸ ਦਾ ਇਨਾਮ ਪਾਉਂਗੇ, ਅਤੇ ਸਵਰਗ ਨੂੰ ਜਾਵੋਂਗੇ। ਜੇ ਤੁਸੀਂ ਬੁਰਾ ਕਰਦੇ ਹੋ, ਤੁਸੀਂ ਇਹ ਦੇਖ ਲਵੋਂਗੇ, ਪ੍ਰਤਿਫਲ ਪ੍ਰਾਪਤ ਕਰੋਂਗੇ, ਅਤੇ ਨਰਕ ਨੂੰ ਜਾਉਂਗੇ। ਬਸ ਇਹੀ, ਬਹੁਤ ਸਰਲ।

ਹੋਰ ਵਧੇਰੇ ਵਿਸਤਾਰ ਅਤੇ ਮੁਫਤ ਡਾਉਨਲੋਡਾਂ ਲਈ, ਕ੍ਰਿਪਾ ਕਰਕੇ ਜਾਉ

SupremeMasterTV.com/scrolls

SupremeMasterTV.com/karma