ਵਿਸਤਾਰ
ਹੋਰ ਪੜੋ
ਇਕ ਚੀਜ਼ ਜਿਸ ਦਾ ਮੈਂ ਪਛਤਾਵਾ ਕਰਦੀ ਹਾਂ ਉਹ ਹੈ ਕਿ ਅਸੀਂ ਬਹੁਤ ਜਿਆਦਾ ਜਾਨਵਰ-ਲੋਕਾਂ ਦਾ ਦੁਖ ਦਿਖਾਉਂਦੇ ਹਾਂ ਇਹਦੇ ਉਤੇ। (ਹਾਂਜੀ।) ਅਤੇ ਇਹ ਸਚਮੁਚ ਮੇਰੇ ਦਿਲ ਨੂੰ ਦੁਖ ਦਿੰਦਾ ਹੈ। ਅਤੇ ਕਦੇ ਕਦਾਂਈ ਮੈਂਨੂੰ ਸਚਮੁਚ ਦਿਲ ਦਰਦ ਹੁੰਦਾ ਹੈ, ਭੌਤਿਕ ਤੌਰ ਤੇ - ਅਤੇ, ਜਿਵੇਂ ਧੌਣ ਵਿਚ ਦਰਦ, ਛਾਤੀ ਵਿਚ ਤਣਾਉ, ਅਤੇ ਉਹ ਸਭ। (ਓਹ।) ਭੌਤਿਕ ਤੌਰ ਤੇ, ਕਿਉਂਕਿ ਦੁਖ ਬਸ ਬੇਹਦ ਜਿਆਦਾ ਹੈ। ਇਥੋਂ ਤਕ ਬਸ ਗਰਾਫੀਕਲ ਤੌਰ ਤੇ, ਇਹ ਬਸ ਤੁਹਾਨੂੰ ਤੜਫਾਉਂਦਾ ਹੈ। ਅਤੇ ਕਦੇ ਕਦਾਂਈ ਮੈਂ ਉਚੀ ਉਚੀ ਚੀਕਦੀ ਹਾਂ ਕੁਝ ਦਰਦ ਨੂੰ ਬਾਹਰ ਕਢਣ ਲਈ।